ਜਲੰਧਰ ਤੋਂ ਪਰਵਾਸੀਆਂ ਨੂੰ ਲੈ ਕੇ 15ਵੀਂ ਸ਼੍ਰਮਿਕ ਐਕਸਪ੍ਰੈੱਸ ਰਵਾਨਾ

ਜਲੰਧਰ (ਸਮਾਜਵੀਕਲੀ) : ਸੂਬਾ ਸਰਕਾਰ ਵਲੋਂ ਪਰਵਾਸੀਆਂ ਨੂੰ ਮੁਫ਼ਤ ਰੇਲ ਗੱਡੀਆਂ ਰਾਹੀਂ ਵਾਪਸ ਭੇਜਣ ਦੀ ਲੜੀ ਵਜੋਂ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ 15ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ 1200 ਪਰਵਾਸੀਆਂ ਨੂੰ ਲੈ ਕੇ ਸੁਲਤਾਨਪੁਰ ਲਈ ਰਵਾਨਾ ਹੋਈ, ਜਿਸ ’ਤੇ ਸੂਬਾ ਸਰਕਾਰ ਵਲੋਂ 5.76 ਲੱਖ ਰੁਪਏ ਖ਼ਰਚੇ ਗਏ।

ਇਸ ਤੋਂ ਪਹਿਲਾਂ 14 ਰੇਲ ਗੱਡੀਆਂ ਡਾਲਟਨਗੰਜ, ਗਾਜ਼ੀਪੁਰ ਅਤੇ ਬਨਾਰਸ, ਲਖਨਊ, ਗੋਰਖਪੁਰ, ਆਯੋਧਿਆ, ਆਜ਼ਮਗੜ੍ਹ, ਦਰਭੰਗਾ, ਬਹਿਰਾਇਚ, ਸੁਲਤਾਨਪੁਰ, ਮੁਜ਼ੱਫਰ ਨਗਰ, ਅਕਬਰਪੁਰ, ਕਟਿਹਾਰ ਅਤੇ ਫੈਜ਼ਾਬਾਦ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਅੱਜ ਦੀ ਇਹ ਰੇਲ ਗੱਡੀ ਡਿਪਟੀ ਕਮਿਸ਼ਨਰ ਪੁਲੀਸ ਬਲਕਾਰ ਸਿੰਘ ਦੀ ਦੇਖ ਰੇਖ ਵਿੱਚ ਅਪਣੀ ਮੰਜ਼ਲ ਵੱਲ ਰਵਾਨਾ ਹੋਈ।

Previous articleਮੋਦੀ ਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਸੋਮਵਾਰ ਨੂੰ
Next articleਅਦਾਕਾਰਾ ਜ਼ੋਯਾ ਮੋਰਾਨੀ ਵੱਲੋਂ ਪਲਾਜ਼ਮਾ ਦਾਨ