ਲੋਕ ਸਭਾ ਦੀਆਂ ਚੋਣਾਂ ਪਾਰਦਰਸ਼ੀ ਅਤੇ ਸ਼ਾਂਤਮਈ ਤਰੀਕੇ ਲਈ ਕਰਵਾਉਣ ਲਈ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਜਲੰਧਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ। ਕੇਂਦਰੀ ਸੁਰੱਖਿਆ ਏਜਸੀਆਂ ਦੀਆਂ ਘੱਟੋ ਘੱਟ 12 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੰਪਨੀਆਂ ਵਿੱਚ ਸੈਂਟਰਲ ਪੈਰਾ ਮਿਲਟਰੀ ਫੋਰਸ, ਬੀ.ਐਸ.ਐਫ, ਸੀ.ਆਰ.ਪੀ.ਐਫ, ਇੰਡੋ-ਤਿੱਬਤੀਅਨ ਬਾਰਡਰ ਫੋਰਸ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨ ਸ਼ਾਮਲ ਹੋਣਗੇ ।
ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ 19 ਮਈ ਨੂੰ ਸੀ.ਪੀ.ਐਮ.ਐਫ ਦੀਆਂ ਕੁੱਲ 12 ਕੰਪਨੀਆਂ ਦੇ ਨਾਲ 768 ਸੀ.ਪੀ.ਐਮ.ਐਫ ਅਤੇ 1810 ਪੰਜਾਬ ਪੁਲੀਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਸ਼੍ਰੀ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਦੀ ਹਦੂਦ ਅੰਦਰ ਕੁੱਲ 312 ਪੋਲਿੰਗ ਬੂਥਾਂ ਵਿੱਚੋ 87 ਸੰਵੇਦਨਸ਼ੀਲ ਅਤੇ 105 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਐਮ.ਐਫ ਅਤੇ ਪੰਜਾਬ ਪੁਲਿਸ ਜਵਾਨਾਂ ਦੇ ਸਾਂਝੇ ਤਾਇਨਾਤੀ ਨਾਲ ਪੂਰੇ ਸ਼ਹਿਰ ਵਿੱਚ 123 ਨਾਕੇ ਲਗਾ ਕੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸੀ.ਪੀ.ਐਮ.ਐਫ ਅਤੇ ਪੰਜਾਬ ਪੁਲੀਸ ਜਵਾਨਾਂ ਦੀਆਂ 43 ਗਸ਼ਤ ਪਾਰਟੀਆਂ ਖ਼ਾਸ ਕਰਕੇ ਕਮਜ਼ੋਰ ਖੇਤਰਾਂ ਵਿੱਚ ਗਸ਼ਤ ਕਰ ਕੇ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ਦੀ ਜਾਂਚ ਲਈ ਇੱਕ ਪੰਦਰਵਾੜਾ ਯੋਜਨਾ ਤਿਆਰ ਕੀਤੀ ਗਈ ਹੈ।
INDIA ਜਲੰਧਰ ਤੇ ਅੰਮ੍ਰਿਤਸਰ ਲਈ ਕੇਂਦਰੀ ਬਲ ਭੇਜੇ