ਜਲੰਧਰ ’ਚ 78 ਨਵੇਂ ਪਾਜ਼ੇਟਿਵ ਮਰੀਜ਼ ਆਏ

ਜਲੰਧਰ (ਸਮਾਜਵੀਕਲੀ) :  ਜਲੰਧਰ ਵਿਚ ਅੱਜ 78 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਮਗਰੋਂ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 489 ਹੋ ਗਈ ਹੈ। ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 16 ਜੂਨ ਨੂੰ ਲਏ ਗਏ ਸੈਂਪਲਾਂ ਦੀ ਅੱਜ ਰਿਪੋਰਟ ਆਈ ਹੈ। ਸਿਵਲ ਹਸਪਤਾਲ ਅਨੁਸਾਰ ਇਹ ਸਾਰੇ ਕੇਸ ਪਹਿਲਾਂ ਤੋਂ ਹੀ ਕਰੋਨਾ ਦੀ ਲਾਗ ਨਾਲ ਪੀੜਤ ਹੋਏ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਹਨ। ਇਹ ਮਰੀਜ਼ ਪਿੰਡ ਸ਼ੇਖੇ, ਟੁੱਟ ਕਲਾਂ, ਚੱਕ ਮੁਗਲਾਣੀ, ਫਰੈਂਡਜ਼ ਕਲੋਨੀ, ਅਜੀਤ ਨਗਰ ਤੇ ਸ਼ਹਿਰ ਦੇ ਹੋਰ ਇਲਾਕਿਆਂ ਨਾਲ ਸਬੰਧਿਤ ਹਨ। ਸਿਵਲ ਹਸਪਤਾਲ ਵੱਲੋਂ ਭੇਜੀਆਂ ਗਈਆਂ 1850 ਰਿਪੋਰਟਾਂ ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿਚ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ।

ਅੰਮ੍ਰਿਤਸਰ:  ਗੁਰੂ ਨਗਰੀ ਅੰਮ੍ਰਿਤਸਰ ਵਿਚ ਅੱਜ ਕਰੋਨਾ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 42 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਇਨ੍ਹਾਂ ਚਾਰ ਮੌਤਾਂ ਪਿੱਛੋਂ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀਆਂ ਵਿਚ ਇਕ ਮਰੀਜ਼ ਸਵਰਨ ਸਿੰਘ 107 ਸਾਲ ਦਾ ਹੈ। ਇਹ ਬਜ਼ੁਰਗ ਦਰਬਾਰ ਸਾਹਿਬ ਇਲਾਕੇ ਨਾਲ ਸਬੰਧਤ ਹੈ। ਇਹ ਦੋ ਦਿਨ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਰਾਤ ਨੂੰ ਇਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿਚ ਕਮਲ ਕਿਸ਼ੋਰ (68) ਵਾਸੀ ਕਟੜਾ ਖਜ਼ਾਨਾ, ਪੱਪੂ (64) ਵਾਸੀ ਗੁਜਰਾਤੀ ਬਸਤੀ ਅਤੇ ਸ਼ਰਨਜੀਤ ਕੌਰ (53) ਵਾਸੀ ਉੱਤਮ ਨਗਰ ਸ਼ਾਮਲ ਹਨ।

ਇਸੇ ਤਰ੍ਹਾਂ ਅੱਜ ਨਵੇਂ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 1 ਰਾਮਤੀਰਥ ਰੋਡ, 1 ਕੋਟ ਖਾਲਸਾ, 1 ਗੁਰੂ ਅਮਰ ਦਾਸ ਐਵੇਨਿਊ, 1 ਨਾਰਾਇਣ ਗੜ੍ਹ, 1 ਮਹਾਂ ਸਿੰਘ ਗੇਟ, 1 ਇਸਲਾਮਾਬਾਦ, 1 ਰਮਦਾਸ, 1 ਵਡਾਲਾ ਖੁਰਦ, 1 ਅਜਨਾਲਾ, 1 ਕਟੜਾ ਆਹਲੂਵਾਲੀਆ, 2 ਕਟੜਾ ਦੂਲੋ, 1 ਹਿੰਦੋਸਤਾਨ ਬਸਤੀ, 2 ਨਮਕ ਮੰਡੀ, 1 ਨਿਊ ਦਸਮੇਸ਼ ਨਗਰ, 1 ਗੇਟ ਖਜ਼ਾਨਾ, 1 ਦਰਬਾਰ ਸਾਹਿਬ ਇਲਾਕੇ ਤੋਂ, 1 ਲਾਹੌਰੀ ਗੇਟ, 1 ਦਇਆ ਨੰਦ ਨਗਰ, 1 ਹਰੀ ਸਿੰਘ ਨਗਰ, 1 ਰਾਮ ਬਾਗ ਥਾਣੇ ਤੋਂ, 1 ਮੀਟ ਵਾਲੀ ਗਲੀ, 1 ਸ਼ਿੰਗਾਰ ਐਵੇਨਿਊ, 1 ਸੰਧੂ ਕਲੋਨੀ, 1 ਉੱਤਮ ਨਗਰ ਸੁਲਤਾਨ ਵਿੰਡ ਰੋਡ ਅਤੇ ਬਾਕੀ ਅੰਮ੍ਰਿਤਸਰ ਦੇ ਹੋਰ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਹੁਣ 216 ਮਰੀਜ਼ ਜ਼ੇਰੇ ਇਲਾਜ ਹਨ।

Previous articleIMF deploys emergency financing for 70 nations amid COVID-19
Next articleUS senators to introduce bill making Juneteenth federal holiday