ਜਲੰਧਰ ’ਚ ਲੱਗੇਗਾ ‘ਮਾਣਕ ਮੇਲਾ’ 30 ਨਵੰਬਰ ਨੂੰ

ਕੈਪਸ਼ਨ – ‘ਮਾਣਕ ਮੇਲੇ’ ਦਾ ਪੋਸਟਰ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਅਮਰ ਅਵਾਜ਼ ਕਲੀਆਂ ਦੇ ਬਾਦਸ਼ਾਹ ਲੋਕ ਗਾਇਕ ਉਸਤਾਦ ਕੁਲਦੀਪ ਮਾਣਕ ਜੀ ਦੀ ਸੱਤਵੀਂ ਯਾਦ ਵਿਚ ‘ਮਾਣਕ ਮੇਲਾ’ 30 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਅਜੀਤ ਨਗਰ, ਭੱਠਾ ਗਰਾਉਂਡ ਨੇੜੇ ਦੁਰਗਾ ਮੰਦਿਰ ਜਲੰਧਰ ਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਸਾਹਿਬ ਸਿੰਘ ਸਾਬੀ, ਤਜਿੰਦਰਪਾਲ ਸਿੰਘ ਢਿੱਲੋਂ, ਐਂਕਰ ਤੇ ਗਾਇਕ ਕੁਲਦੀਪ ਚੁੰਬਰ ਨੇ ਦੱਸਿਆ ਕਿ ਇਸ ਮੇਲੇ ਵਿਚ ਜੈਜੀ ਬੀ, ਯੁੱਧਵੀਰ ਮਾਣਕ, ਅਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹਰਪਾਲ, ਕੌਰ ਬੀ, ਬੂਟਾ ਮੁਹੰਮਦ, ਸਰਦੂਲ ਸਿਕੰਦਰ, ਮੁਹੰਮਦ ਸਦੀਕ, ਲੈਹਿੰਬਰ ਹੁਸੈਨਪੁਰੀ, ਸੁੱਚਾ ਰੰਗੀਲਾ-ਮਿਸ ਸੈਂਡੀ, ਦਲਵਿੰਦਰ ਦਿਆਲਪੁਰੀ, ਪ੍ਰਗਟ ਖਾਨ, ਗੁਰਮੀਤ ਮੀਤ, ਮੰਨੂ ਅਰੋੜਾ ਸਮੇਤ ਕਈ ਹੋਰ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੇਲੇ ਲਈ ਦਿਨੇਸ਼ ਔਲਖ਼, ਪ੍ਰਮੋਟਰ ਗੋਗਾ ਧਾਲੀਵਾਲ ਅਤੇ ਮਧੂ ਸਾਈਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਕਰਨਗੇ।

Previous article‘ਸਭ ਕਿਰਪਾ ਤੇਰੀ ਆ’ ਲੈ ਕੇ ਹਾਜ਼ਰ ਹੋਇਆ ‘ਕੁਲਵਿੰਦਰ ਕਿੰਦਾ’
Next articleਯੂਨੀਵਰਸਿਟੀ ਵਿਖੇ ਗੁਰੂ ਨਾਨਕ ਆਗਮਨ ਵਿਸ਼ੇ ਤੇ ਸੈਮੀਨਾਰ