ਜਲੰਧਰ (ਸਮਾਜਵੀਕਲੀ) – ਜਲੰਧਰ ਸ਼ਹਿਰ ਵਿੱਚ ਕਰੋਨਾ ਨਾਲ ਤੀਜੀ ਮੌਤ ਹੋ ਗਈ ਹੈ। ਰਾਮਾਮੰਡੀ ਦੇ ਨਿੱਜੀ ਹਸਪਤਾਲ ਇਹ ਮੌਤ ਅੱਜ ਸਵੇਰੇ ਹੋਈ ਸੀ ਪਰ ਕਰੋਨਾ ਬਾਰੇ ਰਿਪੋਰਟ ਦੁਪਹਿਰ ਬਾਅਦ ਜਾਰੀ ਹੋਈ ਹੈ। ਮ੍ਰਿਤਕ ਦੀ ਉਮਰ 48 ਸਾਲ ਹੈ, ਜੋ ਬਸਤੀ ਗੂਜਾਂ ਵਿੱਚ ਰਹਿੰਦਾ ਸੀ।
ਇਸ ਤਰ੍ਹਾਂ ਪੰਜਾਬ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਜਲੰਧਰ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 64 ਹੋ ਗਈ ਹੈ, ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ।
ਹਸਪਤਾਲ ਤੋਂ ਅਨੁਸਾਰ ਮਰੀਜ਼ 22 ਅਪਰੈਲ ਨੂੰ ਦਾਖਲ ਹੋਣ ਲਈ ਆਇਆ ਸੀ ਤੇ ਉਸ ਵਿੱਚ ਖੂਨ ਦੀ ਬਹਤੁ ਘਾਟ ਸੀ। ਰਾਮਾ ਮੰਡੀ ਦੇ ਇਸ ਹਸਪਤਾਲ ਦੇ ਸਟਾਫ਼ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ