ਜਰਨਲਿਸਟ ਪ੍ਰੈੱਸ ਕਲੱਬ ਰਜਿ ਦੀ ਲੁਧਿਆਣਾ ਟੀਮ ਦੀ ਹੋਈ ਜਿੱਤ, ਪੱਤਰਕਾਰ ਨਾਲ ਧੱਕਾਮੁੱਕੀ ਕਰਨ ਵਾਲੇ ਮੁਲਾਜ਼ਮਾਂ ਨੇ ਮੰਗੀ ਮੁਆਫੀ

ਲੁਧਿਆਣਾ (ਸਮਾਜਵੀਕਲੀ-ਹਰਜਿੰਦਰ ਛਾਬੜਾ); ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ, ਜਨਰਲ ਸੈਕਟਰੀ ਰਵਿੰਦਰ ਵਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਲੁਧਿਆਣਾ ਟੀਮ ਦੀ ਹੋਈ ਜਿੱਤ. ਮਾਮਲਾ ਕਲੱਬ ਦੇ ਸਪੋਕਸਮੈਨ ਵਿਵੇਕ ਬਖਸ਼ੀ ਜੀ ਨਾਲ਼ ਹੋਈ ਧੱਕਾ ਮੁਕੀ ਦਾ ਸਖ਼ਤ ਨੋਟਿਸ ਲੈਂਦਿਆਂ ਨੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਵਾਈਸ ਚੇਅਰਮੈਨ ਅਸ਼ੋਕ ਪੁਰੀ, ਪ੍ਰਧਾਨ ਪ੍ਰਮੋਦ ਚੌਟਾਲਾ ਜੀ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰ ਅਤੇ ਅਹੁਦੇਦਾਰ ਪੱਤਰਕਾਰ ਵੀਰਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ੲੇ ਸੀ ਪੀ ਆਤਮ ਨਗਰ ਨੂੰ ਦਰਖਾਸਤ ਦਿੱਤੀ. ਜਿਸ ਤੇ ਕਾਰਵਾਈ ਕਰਦਿਆਂ ੲੇ ਸੀ ਪੀ ਆਤਮ ਨਗਰ ਦੇ ਹੁਕਮਾਂ ਅਨੁਸਾਰ ਥਾਣਾ ਦੁੱਗਰੀ ਦੇ ਇੰਚਾਰਜ ਸੁਰਿੰਦਰ ਚੋਪੜਾ ਨੇ ਧੱਕਾ ਮੁਕੀ ਕਰਨ ਵਾਲੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਨੂੰ ਹਵਾਲਾਤ ਵਿਚ ਬੰਦ ਕੀਤਾ ਅਤੇ ਪੱਤਰਕਾਰਾਂ ਨੂੰ ਇੰਨਸਾਫ ਦਿਵਾਉਣ ਲਈ ਸਾਰੀ ਕਾਰਵਾਈ ਆਪਣੇ ਹੱਥ ਲੈਂਦਿਆਂ ਹਸਪਤਾਲ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ. ਕਾਰਵਾਈ ਹੁੰਦੀ ਦੇਖ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਨੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਲੁਧਿਆਣਾ ਟੀਮ ਦੇ ਸਾਰੇ ਆਉਦੇਦਾਰ ਅਤੇ ਮੈਂਬਰ ਵੀਰਾਂ ਦੇ ਪੈਰੀਂ ਹੱਥ ਲਾਏ ਅਤੇ ਲਿਖਤੀ ਮੁਆਫੀ ਮੰਗੀ.

ਇਸ ਮੌਕੇ ਪੱਤਰਕਾਰ ਵੀਰਾਂ ਦਾ ਸਾਥ ਦੇਣ ਲਈ ਮੌਕੇ ਤੇ ਕੁਲਵੰਤ ਸਿੰਘ ਸਿੱਧੂ ਹਲਕਾ ਇੰਚਾਰਜ ਕਾਂਗਰਸ ਕਮੇਟੀ ਵੀ ਪਹੁੰਚੇ ਜਿੰਨਾ ਨੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਨੂੰ ਲਾਹਨਤਾਂ ਪਾਈਆਂ ਇਸ ਮੌਕੇ ਕਲੱਬ ਦੀ ਹੋਈ ਜਿੱਤ ਦਾ ਪ੍ਰਧਾਨ ਪ੍ਰਮੋਦ ਚੌਟਾਲਾ ਜੀ ਨੇ ਇਸ ਮੌਕੇ ਸਾਥ ਦੇਣ ਲਈ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੀਰਾਂ ਦਾ ਧੰਨਵਾਦ ਕੀਤਾ ਅਤੇ ਹੋਈ ਜਿੱਤ ਦੀ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਅਤੇ ਰਵਿੰਦਰ ਵਰਮਾ ਜੀ ਨੂੰ ਵਧਾਈ ਦਿੱਤੀ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ

Previous articleJ&K releases 371 prisoners during April
Next articleAll air, train, metro, bus travel prohibited in lockdown 3.0