ਜਬਰ-ਜਨਾਹ ਪੀੜਤ ਬੱਚੀ ਦੀ ਮੌਤ

ਨਵੀਂ ਦਿੱਲੀ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਇਗਲਾਸ ਦੀ ਜਬਰ-ਜਨਾਹ ਦੀ ਸ਼ਿਕਾਰ 6 ਸਾਲਾਂ ਦੀ ਮਾਸੂਮ ਦੀ ਦਿੱਲੀ ਦੇ ਇਕ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਚਚੇਰੇ ਭਰਾ ਨੇ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ ਜਿਸ ਮਗਰੋਂ ਉਸ ਨੂੰ ਦਿੱਲੀ ਇਲਾਜ ਲਈ ਲਿਆਂਦਾ ਗਿਆ ਸੀ। ਕਰੀਬ ਦਸ ਦਿਨ ਪਹਿਲਾਂ ਵਾਪਰੀ ਇਸ ਵਾਰਦਾਤ ਮਗਰੋਂ ਦਿੱਲੀ ਵਿੱਚ ਇਲਾਜ ਚੱਲ ਰਿਹਾ ਸੀ ਕਿ ਅੱਜ ਉਸ ਦੀ ਮੌਤ ਹੋ ਗਈ। ਇਹ ਬੱਚੀ ਵੀ ਉੱਤਰ ਪ੍ਰਦੇਸ਼ ਦੇ ਹਾਥਰਸ ਨਾਲ ਸਬੰਧਤ ਸੀ ਜੋ ਆਪਣੀ ਰਿਸ਼ਤੇਦਾਰੀ ਵਿੱਚ ਅਲੀਗੜ੍ਹ ਆ ਰਹਿਣ ਲੱਗੀ ਸੀ ਕਿਉਂਕਿ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਰੋਸ ਪ੍ਰਦਰਸ਼ਨ ਮਗਰੋਂ ਅਲੀਗੜ੍ਹ ਦੇ ਐੱਸਐੱਸਪੀ ਨੇ ਇਗਲਾਸ ਦੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਹੈ।

Previous articleਕੇਜਰੀਵਾਲ ਵੱਲੋਂ ਡੀਕੰਪੋਜ਼ਰ ਘੋਲ ਨਿਰਮਾਣ ਕੇਂਦਰ ਦਾ ਨਿਰੀਖ਼ਣ
Next articleਕਈ ਪਾਰਟੀਆਂ ਦੇ ਆਗੂ ‘ਆਪ’ ’ਚ ਸ਼ਾਮਲ