ਫ਼ਤਹਿਗੜ੍ਹ ਸਾਹਿਬ (ਸਮਾਜਵੀਕਲੀ):
ਮਾਰਕੀਟ ਕਮੇਟੀ ਦੇ ਆਗੂ ’ਤੇ ਸਰੀਰਕ ਸ਼ੋਸ਼ਣ ਅਤੇ ਧੱਕੇਸ਼ਾਹੀਆਂ ਦੇ ਦੋਸ਼ ਲਗਾਉਦੇ ਹੋਏ ਸਰਹਿੰਦ ਦੀ ਮਹਿਲਾ ਅੱਜ ਦੂਸਰੀ ਵਾਰ ਗੁਰਦੁਆਰਾ ਜੋਤੀ ਸਰੂਪ ਮੋੜ ਨਜ਼ਦੀਕ ਪਾਣੀ ਵਾਲੀ ਟੈਕੀ ਊੱਤੇ ਚੜ੍ਹ ਗਈ ਤੇ ਰੋਸ ਪ੍ਰਦਰਸ਼ਨ ਕੀਤਾ। ਔਰਤ ਨੇ ਦੋਸ਼ ਲਗਾਇਆ ਕਿ ਊਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਇਸ ਮਹਿਲਾ ਨੂੰ ਕਪਤਾਨ ਪੁਲੀਸ (ਜਾਂਚ) ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮਾਂ ਨੇ ਕਰੀਬ 4 ਘੰਟੇ ਦੀ ਮਿਹਨਤ ਬਾਅਦ ਵਿਸ਼ੇਸ਼ ਜਾਂਚ ਕਮੇਟੀ ਬਣਾ ਕੇ ਮਾਮਲੇ ਦੀ ਤਫ਼ਤੀਸ਼ ਕਰਵਾਊਣ ਦਾ ਭਰੋਸਾ ਦਿੱਤਾ ਅਤੇ ਮਹਿਲਾ ਨੂੰ ਟੈਂਕੀ ਤੋਂ ਹੇਠਾਂ ਊਤਾਰਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀ ਦੋ ਗੱਡੀਆਂ ਅਤੇ ਐਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਪੀੜਤ ਔਰਤ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਹੈ ਅਤੇ ਇਨਸਾਫ਼ ਨਾ ਮਿਲਣ ਕਾਰਨ ਉਹ ਦੂਸਰੀ ਵਾਰ ਟੈਂਕੀ ਊੱਤੇ ਚੜ੍ਹੀ ਹੈ। ਉਸ ਨੇ ਕਿਹਾ ਕਿ ਇਨਸਾਫ਼ ਦੀ ਥਾਂ ਪੁਲੀਸ ਊਸ ਨੂੰ ਸਮਝੌਤੇ ਲਈ ਕਥਿਤ ਤੌਰ ’ਤੇ ਦਬਾਅ ਪਾ ਰਹੀ ਹੈ ਤੇ ਊਹ ਖੱਜਲ-ਖੁਆਰ ਹੋ ਰਹੀ ਹੈ। ਇਸ ਕਾਰਨ ਊਹ ਬਹੁਤ ਪ੍ਰੇਸ਼ਾਨ ਹੈ।
ਇਸੇ ਦੌਰਾਨ ਪੁਲੀਸ ਕਪਤਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ 3 ਮੈਂਬਰੀ ਜਾਂਚ ਕਮੇਟੀ ਬਣਾਈ ਜਾਵੇਗੀ ਤਾਂ ਜੋ ਪੀੜਤ ਔਰਤ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੇ ਪੱਖਾਂ ਨੂੰ ਸੁਣਿਆ ਜਾ ਸਕੇ। ਇਸ ਮਗਰੋਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਊਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਨਾ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪੁਲੀਸ ਇਨਸਾਫ ਕਰਨ ਲਈ ਵਚਨਬੱਧ ਹੈ।