ਜਬਰ-ਜਨਾਹ ਦਾ ਮੁਲਜ਼ਮ ਪਿਆਰੇ ਮੀਆਂ ਕਸ਼ਮੀਰ ਤੋਂ ਗ੍ਰਿਫ਼ਤਾਰ

ਭੁਪਾਲ (ਸਮਾਜਵੀਕਲੀ) :  ਇਥੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ਦੇ ਮਾਲਕ ਪਿਆਰੇ ਮੀਆਂ (68) ਨੂੰ ਜਬਰ-ਜਨਾਹ ਦੇ ਦੋਸ਼ਾਂ ਹੇਠ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜ ਲੜਕੀਆਂ ਅਤੇ ਇਕ ਔਰਤ ਵੱਲੋਂ ਜਬਰ-ਜਨਾਹ ਦੇ ਦੋਸ਼ ਲਗਾਏ ਜਾਣ ਮਗਰੋਂ ਉਹ ਭਗੌੜਾ ਹੋ ਗਿਆ ਸੀ।

ਇਸ ਤੋਂ ਪਹਿਲਾਂ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਸ ਦੀਆਂ ਜਾਇਦਾਦਾਂ ’ਤੇ ਛਾਪੇ ਦੌਰਾਨ ਅਸ਼ਲੀਲ ਸੀਡੀਜ਼, ਲਗਜ਼ਰੀ ਕਾਰਾਂ, ਸ਼ਰਾਬ ਦੀਆਂ ਬੋਤਲਾਂ ਅਤੇ ਜੰਗਲੀ ਜਾਨਵਰਾਂ ਦੀਆਂ ਹੱਡੀਆਂ ਬਰਾਮਦ ਹੋਈਆਂ ਹਨ। ਸ਼ਿਕਾਇਤਕਰਤਾਵਾਂ ਨੇ ਪੁਲੀਸ ਨੂੰ ਦੱਸਿਆ ਕਿ ਮੀਆਂ ਉਨ੍ਹਾਂ ਨੂੰ ਅਸ਼ਲੀਲ ਵੀਡੀਓਜ਼ ਦਿਖਾਉਂਦਾ ਸੀ। ਭੁਪਾਲ ਪ੍ਰਸ਼ਾਸਨ ਨੇ ਪਿਛਲੇ ਦੋ ਦਿਨਾਂ ’ਚ ਮੀਆਂ ਵੱਲੋਂ ਸਰਕਾਰੀ ਜ਼ਮੀਨ ’ਤੇ ਬਣਾਏ ਗਏ ਗ਼ੈਰਕਾਨੂੰਨੀ ਅਪਾਰਟਮੈਂਟ ਅਤੇ ਮੈਰਿਜ ਹਾਲ ਨੂੰ ਢਾਹ ਦਿੱਤਾ ਸੀ।

Previous articleਫੌਜ ਹੁਣ ਆਪਾਤ ਸਥਿਤੀ ਵਿੱਚ ਫੌਰੀ ਖਰੀਦ ਸਕੇਗੀ 300 ਕਰੋੜ ਰੁਪਏ ਦਾ ਸਾਜ਼ੋ ਸਾਮਾਨ
Next articleਬਾਰਾਮੂਲਾ: ਅਣਪਛਾਤਿਆਂ ਵੱਲੋਂ ਭਾਜਪਾ ਵਰਕਰ ਅਗਵਾ