ਜਪਾਨ ’ਚ ਸਕੂਲੀ ਵਿਦਿਆਰਥਣਾਂ ’ਤੇ ਹਮਲਾ, ਦੋ ਦੀ ਮੌਤ

ਟੋਕੀਓ ਤੋਂ ਸਿਰਫ਼ ਕੁਝ ਦੂਰੀ ’ਤੇ ਇੱਕ ਬੱਸ ਸਟਾਪ ਨੇੜੇ ਇੱਕ ਸ਼ਖਸ ਨੇ ਚਾਕੂ ਨਾਲ ਸਕੂਲੀ ਵਿਦਿਆਰਥਣਾਂ ਤੇ ਨੌਜਵਾਨਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਹਮਲਾਵਰ ਨੇ ਬਾਅਦ ਵਿੱਚ ਆਪਣੀ ਵੀ ਜਾਨ ਲੈ ਲਈ।
ਜ਼ਖ਼ਮੀਆਂ ’ਚ ਜ਼ਿਆਦਾਤਰ ਸਕੂਲੀ ਲੜਕੀਆਂ ਸਨ ਜੋ ਕਾਵਾਸਾਕੀ ਸ਼ਹਿਰ ਦੇ ਨੋਬੋਰਿਤੋ ਪਾਰਕ ’ਚ ਬੱਸ ਸਟਾਪ ਦੇ ਬਾਹਰ ਕਤਾਰ ’ਚ ਖੜ੍ਹੀਆਂ ਸੀ ਜਦੋਂ 50 ਸਾਲ ਦੇ ਕਰੀਬ ਉਮਰ ਦੇ ਵਿਅਕਤੀ ਨੇ ਉਨ੍ਹਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਸ਼ੱਕੀ ਨੂੰ ਫੜ ਲਿਆ ਸੀ ਪਰ ਉਸ ਨੇ ਆਪਣਾ ਗਲਾ ਵੱਢ ਲਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਹਮਲਾਵਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕੀ। ਕਾਵਾਸਾਕੀ ਸ਼ਹਿਰ ਦੀ ਪੁਲੀਸ ਦੇ ਇੱਕ ਅਧਿਕਾਰੀ ਮਸਾਮੀ ਅਰਾਈ ਨੇ ਕਿਹਾ ਕਿ ਹਮਲੇ ’ਚ 16 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਵਧੇਰੇ ਕਰਕੇ ਸਥਾਨਕ ਕੈਥੋਲਿਕ ਸਕੂਲ ਦੀਆਂ ਵਿਦਿਆਰਥਣਾਂ ਹਨ ਅਤੇ ਹਮਲਾਵਰ ਸਮੇਤ ਤਿੰਨ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ ਹਨ ਜਦਕਿ 13 ਮਾਮੂਲੀ ਜ਼ਖ਼ਮੀ ਹਨ। ਕਨਾਵਾਗਾ ਦੀ ਸੂਬਾਈ ਪੁਲੀਸ ਨੇ ਛੇਵੀਂ ਜਮਾਤ ’ਚ ਪੜ੍ਹਨ ਵਾਲੀ 11 ਸਾਲਾ ਹਨਾਕੋ ਕੁਰਿਬਿਆਸ਼ੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜੋ ਟੋਕੀਓ ਦੀ ਰਹਿਣ ਵਾਲੀ ਸੀ।

Previous articleਰਾਜਿੰਦਰਾ ਹਸਪਤਾਲ ’ਚ ਗਰਭਵਤੀ ਦੀ ਮੌਤ ਹੋਣ ’ਤੇ ਹੰਗਾਮਾ
Next articleਸਟੇਟ ਬੈਂਕ ਦੀ ਸੈਕਟਰ-17 ਸਥਿਤ ਬਰਾਂਚ ’ਚ ਅੱਗ ਲੱਗੀ