ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਣੇ ਭਾਰਤੀ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ। ਉਹ ਮੌਜੂਦਾ ਸਮੇਂ ਥਲ ਸੈਨਾ ਦੇ ਵਾਈਸ ਚੀਫ਼ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸੂਤਰਾਂ ਮੁਤਾਬਕ ਸਿਖਰਲੇ ਪੱਧਰ ’ਤੇ ਨਰਵਾਣੇ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਸਰਕਾਰ ਨੇ ਇਸ ਮੌਕੇ ਸੀਨੀਆਰਤਾ ਦਾ ਵਿਸ਼ੇਸ਼ ਖਿਆਲ ਰੱਖਿਆ ਹੈ। ਲੈਫਟੀਨੈਂਟ ਜਨਰਲ ਨਰਵਾਣੇ, ਜਨਰਲ ਬਿਪਿਨ ਰਾਵਤ ਦੀ ਥਾਂ ਲੈਣਗੇ। ਜਨਰਲ ਰਾਵਤ ਤਿੰਨ ਸਾਲ ਦੇ ਕਾਰਜਕਾਲ ਮਗਰੋਂ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ ਤੇ ਉਨ੍ਹਾਂ ਨੂੰ ਮੁਲਕ ਦਾ ਅਗਲਾ ਚੀਫ਼ ਆਫ ਡਿਫੈਂਸ ਸਟਾਫ਼ ਲਾਏ ਜਾਣ ਦੀ ਸੰਭਾਵਨਾ ਹੈ। ਇਸ ਸਾਲ ਸਤੰਬਰ ਵਿੱਚ ਥਲ ਸੈਨਾ ’ਚ ਵਾਈਸ ਚੀਫ਼ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਨਰਵਾਣੇ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਸਨ, ਜੋ ਚੀਨ ਨਾਲ ਲਗਦੀ ਚਾਰ ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਦੀ ਨਿਗਰਾਨੀ ਕਰਦੀ ਹੈ। ਆਪਣੀ 37 ਸਾਲ ਦੀ ਸਰਵਿਸ ਦੌਰਾਨ ਲੈਫਟੀਨੈਂਟ ਜਨਰਲ ਨਰਵਾਣੇ ਨੇ ਜੰਮੂ ਤੇ ਕਸ਼ਮੀਰ ਅਤੇ ਉੱਤਰ ਪੂਰਬ ’ਚ ਵੀ ਸੇਵਾਵਾਂ ਦਿੱਤੀਆਂ ਹਨ।
INDIA ਜਨਰਲ ਨਰਵਾਣੇ ਹੋਣਗੇ ਅਗਲੇ ਥਲ ਸੈਨਾ ਮੁਖੀ