ਜਗਤ-ਤਮਾਸ਼ਾ

(ਸਮਾਜ ਵੀਕਲੀ)

ਮਹਸਾ ਅਮੀਨੀ ਕੁੜੀ ਇਰਾਨੀ, ਜਿਉਂਦੇ ਜੀਅ ਮੁਕਾ ਦਿੱਤੀ !
ਫਾਸ਼ੀਵਾਦੀ ਕੱਟੜਤਾ ਨੇ, ਉਡਦੀ ਕੂੰਜ ਗਿਰਾ ਦਿੱਤੀ !!

ਆਜ਼ਾਦੀ ਸਾਡਾ ਹੱਕ ਮਨੱਖੀ, ਜੋ ਪਹਿਨਾ ਜੋ ਖਾਵਾਂ
ਹੈ ਸਲਤਨਤ ਸ਼ਰੀਕ ਖੁਦਾ ਦੀ, ਖੁਦਾਈ ਖਾਕ ਮਿਲਾ ਦਿੱਤੀ

ਲਾਨੵਤ ਐਸੇ ਧਰਮਾਂ ਕਰਮਾਂ ਨੂੰ, ਜੋ ਔਰਤ ਨੂੰ ਕੋਹੇ
ਜਿਸਨੇ ਮੂਰਤ ਇੱਕ ਖੁਦਾ ਦੀ, ਦਫ਼ਨਾ, ਖਾਕ ਰੁਲ਼ਾ ਦਿੱਤੀ

ਕੀ ਚਿੜੀਆਂ ਕੀ ਕੁੜੀਆ “ਬਾਲੀ”, ਏ ਹਨ ਮਮਤਾ ਦੀ ਮੂਰਤ
ਪਾਕਿ ਕਲਾਮੀ ਕਿਰਤ ਕਲਾ ਇਕ, ਕਰ ਜਬਾਹ ਧਰਤ ਹਿਲਾ ਦਿੱਤੀ

ਬਾਲੀ ਰੇਤਗੜੵ
+919465129168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੜਗੱਜ ਹੋਵੇ
Next articleदलितों की भागीदारी और सम्मान के बिना द्रवीडियन मोडेल सफल नहीं हो सकता