(ਸਮਾਜ ਵੀਕਲੀ)
ਮੰਨਿਆ ਹੱਕ ਨਹੀਂ ਅਧਿਕਾਰ ਨਹੀਂ, ਪਰ ਮੈਂ ਤਾਂ ਬੋਲ ਰਿਹਾ ਹਾਂ
ਕਿਰਤ ਕਮਾਈ ਹੜੵ ਦੀ ਆਪਣੀ, ਰੋ ਰੋ ਕੇ ਹੀ ਤੋਲ ਰਿਹਾ ਹਾਂ
ਰੁੜਦਾ ਜਾਂਦੈ ਦਾਣਾ ਦਾਣਾ , ਵਰਦੇ ਮੀਂਹ ਦੇ ਪਾਣੀ ਅੰਦਰ
ਤੇਰੀ ਪੱਕੀ ਮੰਡੀ ਅੰਦਰ, ਭਾਲ਼ ਆਪਣਾ ਬੋਹਲ਼ ਰਿਹਾ ਹਾਂ
ਖਾਲੀ ਹੱਥੀਂ ਮੁੜ ਰਿਹਾਂ ਘਰ, ਭੁੱਖਣ ਭਾਣੇ ਤੇਰੇ ਦਰ ਤੋਂ
ਸਭ ਰੋੜ ਗਿਓਂ ਕਿਰਤ ਕਮਾਈ, ਖੀਸਾ ਖਾਲੀ ਫੋਲ਼ ਰਿਹਾ ਹਾਂ
ਜਗਤ ਪਿਤਾ ਦਾ ਕੀ ਹੈ ਜਗਤ ਤਮਾਸ਼ਾ ਕੀ ਇਨਸਾਫ਼ ਨਿਆਂ ਹੈ
ਕਿਉਂ ਤੇਰੀ ਹੀ ਮਹਿਮਾ ਅੰਦਰ,ਐ “ਬਾਲੀ”ਅਨਭੋਲ਼ ਰਿਹਾ ਹਾਂ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly