ਜਗਤ-ਤਮਾਸ਼ਾ

(ਸਮਾਜ ਵੀਕਲੀ)

ਦੌਲਤ, ਸ਼ੋਹਰਤ, ਹੁਸਨ, ਜਵਾਨੀ, ਕੇਰਾਂ ਚੜੵਦੇ ਕਰ,ਕਰ ਹੱਲਾ
ਕਬਰਾਂ ਤੀਕਰ ਜਾਣ ਕਦੇ ਨਾ, ਬੰਦਾ ਰਹਿਜੇ ਕੱਲਮ ਕੱਲਾ

ਮਾਂ-ਬੋਲੀ ਦਾ ਧਿਰਕਾਰਿਆ, ਯਾਰੋ ਭਟਕੇ ਮਾਰਾ ਮਾਰਾ
ਗਿਰ ਆਪਣੀ ਹੋਂਦ ਗੁਆ ਬਹਿੰਦੈ, ਜਿਉਂ ਅਰਸ਼ੋਂ ਟੁੱਟਿਆ ਤਾਰਾ

ਲੋਕ ਭਲਾਈ ,ਲੋਕਾਂ ਹਿੱਤ ਨਾ, ਐਸੀ ਫ਼ੂਕ ਦਿਓ ਫ਼ਨਕਾਰੀ
ਕੌਮ ਨਸਲ ਦੀ ਖਾਤਿਰ ਜਿਸ ਨੇ, ਰੋ ਰੋ ਭੁੱਬ ਦਿਲੋਂ ਨਾ ਮਾਰੀ

ਮੁਆਫ਼ੀ ਯੋਗ ਗੁਨਾਹ ਨਾ”ਬਾਲੀ”,ਛੱਡਿਆ ਮਾਂ-ਮਿੱਟੀ ਦਾ ਪੱਲਾ
ਇਸਦੀ ਗੋਦ ‘ਚ ਗਿਰਿਆਂ ਨੂੰ ਵੀ, ਓਹ ਬਖਸ਼ ਦਿੰਦਾ ਏ ਅੱਲਾਹ !

ਬਾਲੀ ਰੇਤਗੜੵ
919465129168

Previous articleਨਸ਼ੇ ਖਾ ਕੇ…..
Next articleਪੰਜਾਬ ਸਿੰਘ…