(ਸਮਾਜ ਵੀਕਲੀ)
ਜਗਤ- ਤਮਾਸ਼ਾ ਕੁਦਰਤ ਦਾ ਹੈ, ਮੇਰੀਏ ਜਿੰਦੇ ਮਾਣਿਆ ਕਰ
ਸੱਜਣ ਕਿਹੜਾ ਦੁਸ਼ਮਣ ਕਿਹੜਾ,ਖੁਦ ਹੀ ਪਰਖ਼ ਪਛਾਣਿਆ ਕਰ
ਹੁਸਨ ਵਪਾਰੀ, ਦੇਹਾਂ ਚਾਰੀ, ਮੰਡੀ ਦੇਖ ਦਲਾਲਾਂ ਦੀ
ਕੱਚਾਂ ਅੰਦਰ ਹੀਰਾ ਕਿਹੜਾ, ਜੌਹਰੀ ਵਾਂਗੂੰ ਜਾਣਿਆ ਕਰ
ਸੌਦੇ ਬਾਜ਼ੀ ਜਿਸਮਾਂ ਦੀ ਹੈ, ਪਰਦੇ ਅੰਦਰ ਥਾਂ ਥਾਂ ਤੇ
ਕਿਰਦਾਰ ਕਦੇ ਨਾ ਦਿਸਦਾ ਮੈਲ਼ਾ, ਪਰਦੇ ਉਪਰ ਤਾਣਿਆ ਕਰ
ਪੈੜਾਂ ਰੇਤਗੜੵ “ਜਦ ਪਾਵੇਂ ਤਾਂ , ਕਰ ਸ਼ੁਕਰਾਨੇ ਡਾਹਢੇ ਦੇ
ਪਿੱਠ ਕੁਹਾੜੀ ਮਾਰਨ ਆਪਣੇ ,ਸਭ ਦੇ ਹਿਰਦੇ ਛਾਣਿਆ ਕਰ
ਬਾਲੀ ਰੇਤਗੜੵ
94651 29168