(ਸਮਾਜ ਵੀਕਲੀ)
ਹਾਦਸਿਆਂ ਨਾਲ਼ ਨਿਖ਼ਰਦੀ ਹੈ, ਅਕਸਰ ਹੀ ਹਰ ਜਿੰਦਗ਼ੀ
ਦੁਨੀਆ ਨੂੰ ਸਮਝਣ ਦੇ ਕਾਬਿਲ, ਹੀ ਫਿਰ ਹੁੰਦੀ ਹਰ ਜਿੰਦਗ਼ੀ
ਠੋਸ ਇਰਾਦੇ, ਜਿੱਤ ਮੁਸ਼ਕਲਾਂ ਤੇ, ਪਾ ਲੈਂਦੇ ਨੇ ਯਾਰਾ
ਡੁੱਬ ਜਾਂਦੀ ਹੈ ਵਿੱਚ ਉਦਾਸੀ, ਊਂਦੀ- ਊਂਦੀ ਹਰ ਜਿੰਦਗ਼ੀ
ਖਿੱਚ ਲਗਾਮਾਂ ਕਰ ਅਸਵਾਰੀ, ਘੋੜਾ ਨੁਕਰਾ ਤਾਂ ਕੀ ਹੈ
ਹੋ ਕੇ ਸ਼ਾਹ ਅਸਵਾਰ ਦਿਖਾਦੇ, ਜੋ ਫ਼ਕਰ ਕਰੇ ਹਰ ਜਿੰਦਗ਼ੀ
ਉਲਝਣਤਾਣੀ ਆਉਣੀ ਜਾਣੀ, ਘਬਰਾਉਣਾ ਕੀ ਹੈ “ਬਾਲੀ”
ਰੋਜ਼ ਸਮੁੰਦਰ ਚੜੵਦੇ ਕਦ ਨੇ, ਲਾਵੇ ਤਾਰੀ ਹਰ ਜਿੰਦਗ਼ੀ
ਬਾਲੀ ਰੇਤਗੜੵ
919465129168