(ਸਮਾਜ ਵੀਕਲੀ)
ਭੜੋਲਿਆਂ ‘ਚ ਮੁੱਕੇ ਆਟੇ ਕਾਰਨ,
ਘਰ ਨਹੀਂ ਟੁੱਟਦੇ।
ਪਹਿਰਾਵਿਆਂ ਦੇ ਘਾਟੇ ਕਾਰਨ,
ਘਰ ਨਹੀਂ ਟੁੱਟਦੇ।
ਤੇ ਨਾ ਹੀ ਤੋੜਦਾ ਹੈ ਘਰ,
ਪੈਸਿਆਂ ਦਾ ਮੁੱਕ ਜਾਣਾ।
ਗਹਿਣੇ ਪਈ ਜਮੀਨ ਬੈਅ ਹੋ ਕੇ,
ਸ਼ਾਹੂਕਾਰ ਦੇ ਰੁਕ ਜਾਣਾ।
ਗਹਿਣਿਆਂ ਦੀ ਥੋੜ, ਸੈਰਾਂ ਦੀਆਂ ਰੀਝਾਂ।
ਸੀਮਤ ਦਾਇਰੇ ਜਾਂ ਹੋਰ ਪਦਾਰਥੀ ਚੀਜ਼ਾਂ।
ਕਲੇਸ਼ ਤਾਂ ਦਿੰਦੀਆਂ ਨੇ ਕਰਵਾਅ।
ਪਰ ਘਰਾਂ ਦਾ ਹੋ ਜਾਂਦਾ ਹੈ ਬਚਾਅ।
ਹੋਰ ਤਾਂ ਹੋਰ, ਨਹੀਂ ਸਕਦੀ ਤੋੜ,
ਕੋਈ ਕੁਦਰਤੀ ਆਫਤ ਜਾਂ ਮਾਰ ਬੇਵਕਤੀ।
ਪਰ ਟੁੱਟ, ਫੁੱਟ, ਤਬਾਹ ਹੋ ਜਾਂਦੇ ਨੇ ਘਰ,
ਜਦੋਂ ਮੁੱਕ ਜਾਏ ਕਿਸੇ ਇਕ ਵੀ ਜੀਅ ਦੀ।
ਬਰਦਾਸ਼ਤ ਸ਼ਕਤੀ…..
ਬਰਦਾਸ਼ਤ ਸ਼ਕਤੀ……
ਬਰਦਾਸ਼ਤ ਸਕਤੀ……..
ਰੋਮੀ ਘੜਾਮੇਂ ਵਾਲਾ
98552-81105