ਰਾਏਪੁਰ (ਸਮਾਜ ਵੀਕਲੀ) : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਕਾਂਕੇਰ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਇੱਕ ਮਹਿਲਾ ਨਕਸਲੀ ਸਣੇ ਤਿੰਨ ਨਕਸਲੀਆਂ ਨੂੰ ਹਲਾਕ ਕਰ ਦਿੱਤਾ। ਇਸ ਦੌਰਾਨ ਹਥਿਆਰਬੰਦ ਸੁਰੱਖਿਆ ਬਲ (ਏਐੇੱਸਐੱਫ) ਦਾ ਇੱਕ ਜਵਾਨ ਵੀ ਜ਼ਖ਼ਮੀ ਹੋ ਗਿਆ। ਬਸਤਰ ਇਲਾਕੇ ਦੇ ਆਈਜੀ ਸੁੰਦਰਰਾਜ ਨੇ ਅੱਜ ਦੱਸਿਆ ਉਕਤ ਮੁਕਾਬਲਾ ਜ਼ਿਲ੍ਹੇ ਦੇ ਤਾੜੋਕੀ ਥਾਣਾ ਖੇਤਰ ਦੇ ਪਾਦਕੇਲਬੇੜਾ ਅਤੇ ਕੋਸਰੰਡਾ ਪਿੰਡਾਂ ਵਿਚਾਲੇ ਹੋਇਆ।
ਉਨ੍ਹਾਂ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੇ ਸਿਰ 18 ਲੱਖ ਰੁਪਏ ਦਾ ਇਨਾਮ ਹੈ। ਘਟਨਾ ਸਥਾਨ ਤੋਂ ਅਸਲਾ ਵੀ ਬਰਾਮਦ ਹੋਇਆ ਹੈ। ਇਸੇ ਦੌਰਾਨ ਸੂਬੇ ਦੇ ਜ਼ਿਲ੍ਹੇ ਦਾਂਤੇਵਾੜਾ ’ਚ ਇੱਕ ਮਹਿਲਾ ਨਕਸਲੀ ਸਣੇ 5 ਨਕਸਲੀਆਂ ਨੇ ਆਤਮਸਮਰਪਣ ਵੀ ਕੀਤਾ ਹੈ। ਐੱਸਪੀ ਅਭਿਸ਼ੇਕ ਪੱਲਵਾ ਨੇ ਦੱਸਿਆ ਕਿ ਉਕਤ ਨਕਸਲੀਆਂ ਨੇ ‘ਲੋਨ ਵਰੱਤੂ’ ਨਾਂ ਦੀ ਆਤਮਸਮਰਪਣ-ਕਮ-ਮੁੜ ਵਸੇਬਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਆਤਮਸਮਰਪਣ ਕੀਤਾ ਹੈ।