ਛੱਤੀਸਗੜ੍ਹ ਸਰਕਾਰ ਜੈਵਿਕ ਖਾਦ ਲਈ ਗੋਹਾ ਖ਼ਰੀਦੇਗੀ

ਰਾਏਪੁਰ (ਸਮਾਜਵੀਕਲੀ) :  ਛੱਤੀਸਗੜ੍ਹ ਸਰਕਾਰ ਵੱਲੋਂ ‘ਗਊਧਨ ਨਿਆਏ ਯੋਜਨਾ’ ਤਹਿਤ ਪਸ਼ੂਪਾਲਕਾਂ ਤੋਂ ਡੇਢ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਗੋਹਾ ਖ਼ਰੀਦਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਯੋਜਨਾ ਹਰੇਲੀ ਤਿਊਹਾਰ ਵੇਲੇ 20 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ। ਖੇਤੀ ਮੰਤਰੀ ਰਵਿੰਦਰ ਚੌਬੇ ਦੀ ਅਗਵਾਈ ਹੇਠਲੀ ਬਣੀ ਸਬ-ਕਮੇਟੀ ਵੱਲੋਂ ਸ਼ਨਿਚਰਵਾਰ ਨੂੰ ਗੋਹਾ ਖ਼ਰੀਦਣ ਦੀ ਸਿਫ਼ਾਰਿਸ਼ ਕੀਤੀ ਗਈ ਸੀ।

ਮੁੱਖ ਮੰਤਰੀ ਭੁਪੇਸ਼ ਬਘੇਲ ਨੇ 25 ਜੂਨ ਨੂੰ ਐਲਾਨ ਕੀਤਾ ਸੀ ਕਿ ਗੋਹੇ ਦੀ ਵਰਤੋਂ ਜੈਵਿਕ ਖਾਦ ਬਣਾਊਣ ਲਈ ਕੀਤੀ ਜਾਵੇਗੀ। ਚੌਬੇ ਨੇ ਬੈਠਕ ਦੌਰਾਨ ਕਿਹਾ ਕਿ ‘ਗਊਧਨ’ ਕਮੇਟੀਆਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਤੋਂ ਘਰ-ਘਰ ਜਾ ਕੇ ਗੋਹਾ ਇਕੱਤਰ ਕੀਤਾ ਜਾਵੇਗਾ। ਊਨ੍ਹਾਂ ਨੂੰ ਖ਼ਰੀਦ ਸਬੰਧੀ ਕਾਰਡ ਜਾਰੀ ਕੀਤੇ ਜਾਣਗੇ ਜਿਸ ’ਚ ਇਸ ਦਾ ਹਿਸਾਬ ਰੱਖਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਕੀ ਵਿਭਾਗ ਅਤੇ ਜੰਗਲਾਤ ਕਮੇਟੀਆਂ ਆਪਣੇ ਆਪਣੇ ਇਲਾਕਿਆਂ ’ਚ ਯੋਜਨਾ ਨੂੰ ਦੇਖਣਗੀਆਂ।

Previous articleਬੈਜਲ ਵੱਲੋਂ ਦਸ ਹਜ਼ਾਰ ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ
Next articleਪੁਣਛ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਗੋਲੀਬਾਰੀ