ਅੱਪਰਾ (ਸਮਾਜ ਵੀਕੀਲੀ)-ਪਿੰਡ ਛੋਕਰਾਂ ਦੇ ਰਹਿਣ ਵਾਲੇ ਵਿਦਿਆਰਥੀ ਗਗਨ ਕੁਮਾਰ ਪੁੱਤਰ ਬਿੰਦਰ ਲਾਲ ਦੀ ਚੋਣ ਨਵੋਦਿਆ ਵਿਦਿਆਲਿਆ ਲਈ ਹੋਣ ਕਾਰਣ ਇਲਾਕੇ ਭਰ ‘ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਗਗਨ ਕੁਮਾਰ ਦੇ ਪਿਤਾ ਬਿੰਦਰ ਲਾਲ ਨੇ ਦੱਸਿਆ ਕਿ ਗਗਨ ਕੁਮਾਰ ਦੀ ਇਸ ਸਫਲਤਾ ਦਾ ਸਿਹਰਾ ਸਮੂਹ ਅਧਿਆਪਕਾਂ ਨੂੰ, ਸਕੂਲ ਮੁਖੀ ਮਾਸਟਰ ਕੁਲਵੀਰ ਕੁਮਾਰ ਤੇ ਸਮੂਹ ਪਰਿਵਾਰ ਨੂੰ ਜਾਂਦਾ ਹੈ।
ਗਗਨ ਕੁਮਾਰ ਨੇ ਦੱਸਿਆ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰਕੇ ਫੌਜ ਦੇ ਉੱਚ ਅਹੁਦੇ ‘ਤੇ ਕੰਮ ਕਰਕੇ ਦੇਸ਼, ਕੌਮ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਗਗਨ ਕੁਮਾਰ ਦੀ ਇਸ ਉਪਲੱਬਧੀ ‘ਤੇ ਉਨਾਂ ਦੇ ਘਰ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਮੌਕੇ ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਮੁਹੰਮਦ ਸਰਵਰ ਮੱਖਣ (ਸਾਬਕਾ ਮੈਂਬਰ ਬਲਾਕ ਸੰਮਤੀ), ਪ੍ਰਧਾਨ ਸਰਬਜੀਤ ਸਿੰਘ ਰਾਣਾ ਤੇ ਸਮੂਹ ਗ੍ਰਾਮ ਪੰਚਾਇਤ ਨੇ ਵਿਦਿਆਰਥੀ ਗਗਨ ਕੁਮਾਰ, ਸਮੂਹ ਅਧਿਆਪਕਾਂ ਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਤੇ ਗਗਨ ਕੁਮਾਰ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।