ਚੱਪੜਚਿੜੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਦੁਨੀਆਂ ਦਾ ਨਿਵੇਕਲਾ ਤੇ ਇਤਿਹਾਸਕ ਸਥਾਨ,
ਜਗੀਰੂ ਪ੍ਰਣਾਲੀ ਖਤਮ ਕਰਕੇ ਲਿਆਂਦਾ ਕਿਸਾਨੀ ਇਨਕਲਾਬ ।
ਯੋਧਾ ਬਾਬਾ ਬੰਦਾ ਸਿੰਘ ਬਹਾਦਰ ਪੁਣਛ ਖੇਤਰ ਦਾ
ਸੋਧ ਕੇ ਮੁਗਲਾਂ ਜਰਵਾਣਿਆਂ ਨੂੰ ਦਿੱਤਾ ਕਰਾਰਾ ਜਵਾਬ ।

ਜੰਮੂ ਦੇ ਰਾਜਪੂਤ ਘਰ ਦਾ ਪੁੱਤਰ ਛੋਟੀ ਉਮਰੇ ਹੋਇਆ ਵੈਰਾਗੀ,
ਨਾਂਦੇੜ ਵਿਖੇ ਗੋਦਾਵਰੀ ਦੇ ਕੰਢੇ ਆਸ਼ਰਮ ਬਣਾਇਆ
1708 ਗੁਰੂ ਗੋਬਿੰਦ ਸਿੰਘ ਜੀ ਨਾਲ ਭੇੱਟ ਤੋਂ ਹੋਏ ਪ੍ਰਭਾਵਿਤ,
ਗੁਰੂ ਜੀ ਨੇ ਮੁਗਲਾਂ ਦੇ ਜ਼ੁਲਮਾਂ ਦਾ ਚਿੱਠਾ ਖੋਲ ਸੁਣਾਇਆ।

ਕੀਤੀ ਫੌਜ ਤਿਆਰ , ਸਰਹਿੰਦ ਤੇ ਬਾਈਧਾਰ ਦੇ ਰਾਜਿਆਂ ਨੂੰ ਸੋਧਣ ਲਈ,
ਦਿਤੇ ਪੰਜ ਸਿੰਘ,ਭਾਈ ਵਿਨੋਦ ਸਿੰਘ,
ਭਗਵੰਤ ਸਿੰਘ ਕਾਹਨ ਸਿੰਘ,ਬਾਜ਼ ਸਿੰਘ ਤੇ ਰਾਮ ਸਿੰਘ ਨਾਲ ਹੀ ਪੰਜ ਤੀਰ।
ਫੌਜ ਵਿੱਚ ਸ਼ਾਮਲ ਹੋਏ ਹਿੰਦੂ,ਸਿੱਖ, ਉਦਾਸੀ ਤੇ ਮੁਸਲਮਾਨ,
ਸੋਨੀਪਤ, ਸਮਾਣਾ, ਘੁਮਾਣ, ਸ਼ਾਹਬਾਦ,ਕਪੂਰੀ,ਤੇ ਸਢੌਰਾ ਜਿਤੇ, ਮਾਰਿਆ ਖ਼ਾਨ ਵਜ਼ੀਰ।

ਉਸ ਦੇ ਰਾਜ ਪ੍ਰਬੰਧ ਵਿੱਚ ਨਹੀਂ ਹੁੰਦਾ ਸੀ ਕੋਈ ਪੱਖਪਾਤ,
ਅਖੌਤੀ ਊਚ ਨੀਚ ਖਤਮ ਕਰਕੇ ਸਾਰੇ ਬੰਧਨ ਤੋੜੇ ਧਰਮ,ਨਸਲ,ਜਾਤ।
ਇਕ ਦਲਿਤ ਨੂੰ ਬਣਾਇਆ ਸਰਹਿੰਦ ਦਾ ਪਹਿਲਾ ਗਵਰਨਰ,
ਉੱਚ ਪਦਵੀਆਂ ਤੇ ਲਾਏ ਕਾਬਲ ਬੰਦੇ ਨਾ ਦੇਖੀ ਜਾਤ ਪਾਤ ।

ਸ਼ਿਵਾਲਿਕ ਪਹਾੜੀਆਂ ਚ ਬਣਾਈ ਰਾਜਧਾਨੀ ਲੋਹਗੜ੍ਹ,
ਉਸ ਦੀਆਂ ਜਿੱਤਾਂ ਨਾਲ ਦੇਸ਼ ਵਿੱਚ ਮੱਚੀ ਤਰਥੱਲੀ।
ਬਹਾਦਰ ਸ਼ਾਹ 1710 ਚ ਦਿੱਲੀ ਤੋਂ ਜਾਰੀ ਕੀਤਾ ਫੁਰਮਾਨ,
ਜਿਥੇ ਵੀ ਸਿੱਖ ਜਾਂ ਹਿਮਾਇਤੀ ਮਿਲੇ ਕਤਲ ਕਰੋ ਜਾਂ ਲਵੋ ਬਲੀ।

ਪਹਾੜਾਂ ਵੱਲ ਨਿਕਲਿਆ “ਬੰਦਾ” ਲੁਕ ਛਿਪ ਕੇ ਰਿਹਾ ਸਾਢੇ ਚਾਰ ਸਾਲ,
1715 ਚ ਨੰਗਲ ਦੀ ਗੜ੍ਹੀ ਚ ਅੱਠ ਮਹੀਨੇ ਹੋਈ ਲੜਾਈ।
741 ਸਿੰਘਾਂ ਨਾਲ ਹੋਈ ਗਿ੍ਫਤਾਰੀ,ਤਸੀਹੇ ਦਿੱਤੇ,
ਪੁਤਰ ਅਜੇ ਸਿੰਘ ਦਾ ਕਤਲ ਕਰਕੇ,ਦਿਲ ਧੱਕਿਆ ਉਸਦਾ ਮੂੰਹ ਵਿੱਚ , ਉਪਰੰਤ ਸ਼ਹੀਦੀ ਪਾਈ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਕ਼… ਇੱਕ ਲਾਇਲਾਜ ਬਿਮਾਰੀ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ