ਮੁੰਬਈ (ਸਮਾਜ ਵੀਕਲੀ): ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਚੱਕਰਵਾਤੀ ਤੂਫ਼ਾਨ ‘ਤੌਕਤੇ’ ਨੇ ਅੱਜ ਅਰਬ ਸਾਗਰ ਵਿੱਚ ਖਤਰਨਾਕ ਰੂਪ ਧਾਰਨ ਕਰ ਲਿਆ ਹੈ ਤੇ ਇਹ ਤੂਫਾਨ ਤਬਾਹੀ ਮਚਾਉਂਦਾ ਹੋਇਆ ਅੱਜ ਸ਼ਾਮ ਗੁਜਰਾਤ ਤੇ ਤੱਟੀ ਖੇਤਰਾਂ ਵਿਚ ਪੁੱਜ ਜਾਵੇਗਾ। ਐਨਡੀਆਰਐਫ ਤੇ ਐਸਡੀਆਰਐਫ ਦੀਆਂ 54 ਟੀਮਾਂ ਨੇ ਗੁਜਰਾਤ ਦੇ ਹੇਠਲੇ ਤੱਟੀ ਖੇਤਰਾਂ ਵਿਚੋਂ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਹੈ।
ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਇਹ ਤੂਫਾਨ ਗੁਜਰਾਤ ਵਿਚ ਅੱਜ ਸ਼ਾਮ ਪੁੱਜੇਗਾ ਤੇ ਭਲਕੇ ਸਵੇਰ ਤਕ ਇਥੋਂ ਚਲਾ ਜਾਵੇਗਾ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਖੇਤਰਾਂ ਵਿਚ ਕਾਫ਼ੀ ਜ਼ਿਆਦਾ ਮੀਂਹ ਪੈ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly