ਮੁੰਬਈ (ਸਮਾਜ ਵੀਕਲੀ): ਅਰਬ ਸਾਗਰ ਵਿਚ ਉਠ ਰਹੇ ਚੱਕਰਵਾਤੀ ਤੂਫਾਨ ਤੌਕਤੇ ਕਾਰਨ ਅੱਜ ਮੁੰਬਈ ਸਮੁੰਦਰੀ ਤਟ ’ਤੇ ਦੋ ਸਮੁੰਦਰੀ ਬੇੜੇ (ਵੱੜੀਆਂ ਕਿਸ਼ਤੀਆਂ ਵਰਗੇ) ਵਹਿ ਗਏ ਜਿਨ੍ਹਾਂ ਵਿਚ 410 ਜਣੇ ਸਵਾਰ ਸਨ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੰਬੇ ਹਾਈ ਦੇ ਹੀਰਾ ਤੇਲ ਖੇਤਰ ਵਿਚ ਦੋ ਸਮੁੰਦਰੀ ਬੇੜੇ ਪਾਣੀ ਦੀਆਂ ਲਹਿਰਾਂ ਵਿਚ ਵਹਿ ਗਏ।
ਕਾਬਲੇਗੌਰ ਹੈ ਕਿ ਕਿਸ਼ਤੀਆਂ ਦੀ ਸ਼ਕਲ ਦੇ ਬੇੜੇ ਤੇਲ ਖੇਤਰ ਵਿਚ ਸਾਮਾਨ ਦੀ ਢੋਆ ਢੁਆਈ ਲਈ ਵਰਤੇ ਜਾਂਦੇ ਹਨ। ਇਸ ਵਿਚ ਸਵਾਰ ਲੋਕਾਂ ਨੂੰ ਬਚਾਉਣ ਲਈ ਐਨਆਈਐਸ ਕੋਚੀ ਨੂੰ ਤੁਰੰਤ ਬਚਾਅ ਕਾਰਜਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਤੇਲ ਖੇਤਰ ਮੁੰਬਈ ਤੋਂ 70 ਕਿਲੋਮੀਟਰ ਦੂਰ ਦੱਖਣ ਪੱਛਮ ਵੱਲ ਸਥਿਤ ਹੈ। ਉਨ੍ਹਾਂ ਦੱਸਿਆ ਕਿ ਜੰਗੀ ਜਹਾਜ਼ ਐਨਆਈਐਸ ਚਾਰ ਵਜੇ ਦੇ ਕਰੀਬ ਘਟਨਾ ਸਥਾਨ ’ਤੇ ਪੁੱਜ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly