ਚੰਬਲ ਐਕਸਪ੍ਰੈੱਸਵੇਅ ਮੱਧ ਪ੍ਰਦੇਸ਼, ਯੂਪੀ ਤੇ ਰਾਜਸਥਾਨ ਦੀ ਸਥਿਤੀ ਬਦਲ ਸਕਦੈ: ਗਡਕਰੀ

ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਆਵਾਜਾਈ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ 8,250 ਕਰੋੜ ਰੁਪਏ ਵਾਲਾ ਪ੍ਰਸਤਾਵਿਤ ਚੰਬਲ ਐਕਸਪ੍ਰੈੱਸਵੇਅ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਦੁਰਾਡੇ ਖੇਤਰਾਂ ’ਚ ਰਹਿੰਦੇ ਗਰੀਬਾਂ ਅਤੇ ਕਬਾਇਲੀਆਂ ਦੀ ਸਥਿਤੀ ਬਦਲਣ ਵਾਲਾ ਸਾਬਤ ਹੋ ਸਕਦਾ ਹੈ।

ਉਨ੍ਹਾਂ ਨੇ ਅੱਜ ਉਕਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ, ਵਾਤਾਵਰਨ ਸਬੰਧੀ ਕਲੀਰੈਂਸ ਅਤੇ ਟੈਕਸ ਰਾਹਤ ਲਈ ਤੇਜ਼ੀ ਲਿਆਉਣ ਦੀ ਅਪੀਲ ਵੀ ਕੀਤੀ। ਇਸ 404 ਕਿਲੋਮੀਟਰ ਲੰਬੇ ਐਕਸਪ੍ਰੈੱਸਵੇਅ ਪ੍ਰਾਜੈਕਟ ਰਾਹੀਂ ਸੁਨਹਿਰੀ ਚਤੁਰਭੁਜ ਦਿੱਲੀ-ਕੋਲਕਾਤਾ ਕੋਰੀਡੋਰ, ਉੱਤਰ-ਦੱਖਣ ਕੋਰੀਡੋਰ, ਪੂਰਬ-ਪੱਛਮ ਕੋਰੀਡੋਰ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਨਾਲ ਵੀ ਸੰਪਰਕ ਬਣੇਗਾ।

Previous articleਉੜੀਸਾ ਸਰਕਾਰ ਕਿੰਨਰਾਂ ਨੂੰ ਦੇਵੇਗੀ ਮਹੀਨਾਵਾਰ ਪੈਨਸ਼ਨ
Next articleਕਰੋਨਾਵਾਇਰਸ: ਪਾਕਿਸਤਾਨੀ ਵਿਦੇਸ਼ੀ ਮੰਤਰੀ ਮਿਲਟਰੀ ਹਸਪਤਾਲ ’ਚ ਦਾਖ਼ਲ