ਚੰਦਾ ਕੋਛੜ ਖ਼ਿਲਾਫ਼ ਸੀਬੀਆਈ ਵੱਲੋਂ ਲੁੱਕਆਊਟ ਨੋਟਿਸ

ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ, ਉਸ ਦੇ ਪਤੀ ਦੀਪਕ ਅਤੇ ਵੀਡੀਓਕੌਨ ਗਰੁੱਪ ਦੇ ਐਮਡੀ ਵੇਣੂਗੋਪਾਲ ਧੂਤ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੰਦਾ ਕੋਛੜ, ਦੀਪਕ ਅਤੇ ਧੂਤ ਖ਼ਿਲਾਫ਼ ਕਰੀਬ ਹਫ਼ਤਾ ਪਹਿਲਾਂ ਕੇਸ ਦਰਜ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਵੀਡੀਓਕੌਨ ਗਰੁੱਪ ਨੂੰ 1875 ਕਰੋੜ ਰੁਪਏ ਦਾ ਕਰਜ਼ਾ ਦੇਣ ’ਚ ਹੋਏ ਭ੍ਰਿਸ਼ਟਾਚਾਰ ਦੇ ਸਬੰਧ ’ਚ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਦਾ ਇਹ ਉਪਰਾਲਾ ਹੈ। ਲੁੱਕਆਊਟ ਨੋਟਿਸ ਤਹਿਤ ਇਮੀਗਰੇਸ਼ਨ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਜੇਕਰ ਸਬੰਧਤ ਮੁਲਜ਼ਮ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਂਚ ਏਜੰਸੀ ਨੂੰ ਇਸ ਦੀ ਇਤਲਾਹ ਦਿੱਤੀ ਜਾਵੇ।

Previous articleਪੀਣਯੋਗ ਪਾਣੀ ਲਈ ਮੁੱਲ ਤਾਰਨਾ ਪਵੇਗਾ: ਰਜ਼ੀਆ
Next articleਥਰਮਲ ਕਲੋਨੀ ਦੇ ਸਪੈਸ਼ਲ ਸਕੂਲ ’ਤੇ ਸੰਕਟ ਦੇ ਬੱਦਲ