ਚੰਡੀਗੜ੍ਹ ਦੇ ਸੈਕਟਰ 22 ਸੀ ਵਿਚ ਬਤੌਰ ਪੇਇੰਗ ਗੈਸਟ (ਪੀਜੀ) ਰਹਿੰਦੀਆਂ ਦੋ ਸਕੀਆਂ ਭੈਣਾਂ ਦਾ ਕਤਲ ਹੋਣ ਦੀ ਘਟਨਾ ਵਾਪਰੀ ਹੈ। ਮਿ੍ਰਤਕ ਭੈਣਾਂ ਦੀ ਪਛਾਣ ਫਾਜ਼ਿਲਕਾ ਦੀਆਂ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਜ਼ੀਰਕਪੁਰ ਵਿਚ ਪ੍ਰਾਈਵੇਟ ਨੌਕਰੀ ਕਰਦੀਆਂ ਦੱਸੀਆਂ ਜਾਂਦੀਆਂ ਹਨ। ਐਸਐਸਪੀ ਨੀਲਾਂਬਰੀ ਜਗਦਲੇ ਦੀ ਅਗਵਾਈ ਹੇਠ ਪੁਲੀਸ ਦੇ ਵੱਖ-ਵੱਖ ਵਿੰਗ ਜਾਂਚ ਵਿਚ ਜੁੱਟ ਗਏ ਹਨ। ਮੁੱਢਲੀ ਪੜਤਾਲ ਤੋਂ ਸੂਹ ਲੱਗੀ ਹੈ ਕਿ ਲੰਘੀ ਰਾਤ ਇਕ ਮੁੰਡਾ ਕੁੜੀਆਂ ਦੇ ਸਿਖਰਲੀ ਮੰਜ਼ਿਲ ਉਪਰ ਸਥਿਤ ਕਮਰੇ ਵਿਚ ਆਇਆ ਸੀ ਅਤੇ ਤਕਰੀਬਨ ਡੇਢ ਘੰਟੇ ਬਾਅਦ ਬੜੀ ਤੇਜੀ ਨਾਲ ਉਥੋਂ ਜਾਂਦਾ ਦਿੱਸਿਆ ਹੈ। ਦੋਵਾਂ ਕੁੜੀਆਂ ਦਾ ਕਤਲ ਗਲੇ ਵੱਢ ਕੇ ਕਰਨ ਦੀ ਜਾਣਕਾਰੀ ਮਿਲੀ ਹੈ।
HOME ਚੰਡੀਗੜ੍ਹ ਵਿੱਚ ਪੇਇੰਗ ਗੈਸਟ ਰਹਿੰਦੀਆਂ ਫਾਜ਼ਿਲਕਾ ਦੀਆਂ ਦੋ ਭੈਣਾਂ ਦਾ ਕਤਲ