ਚੰਡੀਗੜ੍ਹ– ਸੰਸਦ ਮੈਂਬਰ ਕਿਰਨ ਖੇਰ ਵੱਲੋਂ 28 ਫਰਵਰੀ ਨੂੰ ਇਥੋਂ ਦੇ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਤਿੰਨ-ਰੋਜ਼ਾ ਗੁਲਾਬ ਮੇਲੇ ਦਾ ਉਦਘਾਟਨ ਕੀਤਾ ਜਾਵੇਗਾ। ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਸਵੇਰੇ 11 ਵਜੇ ਕੀਤਾ ਜਾਵੇਗਾ। ਮੇਲੇ ਦੌਰਾਨ ਫੁੱਲਾਂ ਨਾਲ ਸਬੰਧਤ ਮੁਕਾਬਲੇ, ਰੋਜ਼ ਕੁਇਜ਼, ਰੋਜ਼ ਪ੍ਰਿੰਸ ਐਂਡ ਪ੍ਰਿੰਸੈਸ, ਰੋਜ਼ ਕਿੰਗ ਅਤੇ ਕੁਈਨ ਤੇ ਪਤੰਗਬਾਜ਼ੀ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
ਇਸ ਸਾਲ ਨਿਗਮ ਨੇ ਗੁਲਾਬ ਮੇਲੇ ਨੂੰ ‘ਮਹਿਲਾ ਸ਼ਕਤੀਕਰਨ’ ਅਤੇ ‘ਪਲਾਸਟਿਕ-ਮੁਕਤ ਚੰਡੀਗੜ੍ਹ’ ਦਾ ਥੀਮ ਦਿੱਤਾ ਹੈ। ਰੋਜ਼ ਗਾਰਡਨ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦਾ ਸਟਾਲ ਵੀ ਲਗਾਇਆ ਜਾਵੇਗਾ। ਸ਼੍ਰੀ ਯਾਦਵ ਨੇ ਦੱਸਿਆ ਕਿ ਇਸ ਵਾਰ ਹੈਲੀਕਾਪਟਰ ਰਾਈਡ ਦੀ ਟਿਕਟ ਆਨਲਾਈਨ ਕਰ ਦਿੱਤੀ ਗਈ ਹੈ। ਰੋਜ਼ ਗਾਰਡਨ ਦੇ ਅੰਡਰਪਾਸ ਨੇੜੇ ਸੈਕਟਰ-17 ਵਿਚ ਫੂਡ ਪਾਰਕ ਬਣਾਇਆ ਜਾਵੇਗਾ ਤੇ ਪ੍ਰਦਰਸ਼ਨੀ ਸਟਾਲ ਵੀ ਲਗਾਏ ਜਾਣਗੇ। 28 ਫਰਵਰੀ ਨੂੰ ਬਰਾਸ ਅਤੇ ਪਾਈਪ ਬੈਂਡ ਮੁਕਾਬਲੇ, ਫੁੱਲਾਂ ਸਬੰਧੀ ਮੁਕਾਬਲੇ, ਸਭਿਆਚਾਰਕ ਪ੍ਰੋਗਰਾਮ ਤੇ ਮਿਸ ਐਂਡ ਮਿਸਟਰ ਰੋਜ਼ ਮੁਕਾਬਲਾ ਕਰਵਾਇਆ ਜਾਵੇਗਾ। 29 ਫਰਵਰੀ ਨੂੰ ਰੋਜ਼ ਪ੍ਰਿੰਸ ਅਤੇ ਪ੍ਰਿੰਸੈਸ ਮੁਕਾਬਲਾ, ਫੋਟੋਗ੍ਰਾਫੀ ਪ੍ਰਦਰਸ਼ਨੀ, ਪਤੰਗਬਾਜ਼ੀ ਮੁਕਾਬਲੇ, ਰਵਾਇਤੀ ਲੋਕ ਨਾਚ, ਰੋਜ਼ ਕਿੰਗ ਅਤੇ ਰੋਜ਼ ਕੁਈਨ ਮੁਕਾਬਲਾ (ਸੀਨੀਅਰ ਸਿਟੀਜ਼ਨ), ਰੋਜ਼ ਕੁਇਜ਼, ਨਵੇਂ ਵਿਆਹੇ ਜੋੜਿਆਂ ਲਈ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਪਹਿਲੀ ਮਾਰਚ ਨੂੰ ਚਿਤਰਕਲਾ ਮੁਕਾਬਲੇ, ਰਵਾਇਤੀ ਲੋਕ ਨਾਚ, ਅੰਤਾਕਸ਼ਰੀ, ਲਾਈਵ ਬੈਂਡ ਪ੍ਰਦਰਸ਼ਨ ਅਤੇ ਮੈਜਿਕ ਸ਼ੋਅ ਤੇ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ।
INDIA ਚੰਡੀਗੜ੍ਹ ਵਿੱਚ ਤਿੰਨ-ਰੋਜ਼ਾ ਗੁਲਾਬ ਮੇਲਾ ਅੱਜ ਤੋਂ