ਚੰਡੀਗੜ੍ਹ ਲੋਕ ਸਭਾ ਖੇਤਰ ਤੋਂ ਭਾਜਪਾ ਅਤੇ ਅਕਾਲੀ ਦਲ ਦੀ ਉਮੀਦਵਾਰ ਕਿਰਨ ਖੇਰ ਨੇ ਕਿਹਾ ਹੈ ਕਿ ਸ਼ਹਿਰ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਮਿਨੀ ਬੱਸਾਂ ਦੀ ਲੋੜ ਹੈ, ਜਿਸ ਲਈ ਜਲਦ ਹੀ ਕਦਮ ਚੁੱਕੇ ਜਾਣਗੇ।
ਚੰਡੀਗੜ੍ਹ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (ਕੈਟ) ਵਿਚ ਵਕੀਲਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਭਰੋਸਾ ਦਿਵਾਇਆ ਕਿ ਚੋਣ ਜਿੱਤਣ ਤੋਂ ਬਾਅਦ ਉਹ ਵਕੀਲਾਂ ਦੀ ਸੁਰੱਖਿਆ ਲਈ ਕੰਮ ਕਰੇਗੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਹਿਰ ਦਾ ਟ੍ਰਾਂਸਪੋਰਟੇਸ਼ਨ ਸਿਸਟਮ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਉਹ ਛੇਤੀ ਮੋਨੋਰੇਲ ਲੈ ਕੇ ਆਉਣਗੇ।
ਖੇਰ ਨੇ ਸ਼ਹਿਰ ਵਿਚ ਪਿੱਛਲੇ ਪੰਜ ਸਾਲਾਂ ਤੋਂ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਚੰਡੀਗੜ੍ਹ ਵਿਚ ਸਰਕਾਰੀ ਨੌਕਰੀ ਵਿਚ ਪ੍ਰਵੇਸ਼ ਦੀ ਉਮਰ ਸੀਮਾ ਨੂੰ ਵਧਾਇਆ ਹੈ। ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਵਿਚ ਐਮਬੀਬੀਐਸ ਦੀਆਂ ਸੀਟਾਂ ਵਧਾਈਆਂ ਹਨ। ਖੇਰ ਨੇ ਦੱਸਿਆ ਕਿ ਪਵਨ ਬਾਂਸਲ ਨੇ ਕਦੇ ਵੀ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸੇ ਦੌਰਾਨ ਸੈਂਸੀ ਸਮਾਜ ਦੇ ਪ੍ਰਮੁੱਖ ਗੁਰਦੇਵ ਅਤੇ ਸ਼ੰਮੀ ਪ੍ਰਧਾਨ, ਅਸ਼ੋਕ, ਰਾਜ ਕੁਮਾਰ ਆਦਿ ਨੇ ਭਾਜਪਾ ਦਾ ਪੱਲਾ ਫੜਿਆ।
INDIA ਚੰਡੀਗੜ੍ਹ ਵਿੱਚ ਚੱਲਣਗੀਆਂ ਮਿਨੀ ਬੱਸਾਂ: ਖੇਰ