ਮਹਿਤਪੁਰ (ਨੀਰਜ ਵਰਮਾ) (ਸਮਾਜਵੀਕਲੀ): ਕੋਰੋਨਾ ਵਾਇਰਸ ਦੀ ਮਹਾਮਾਰੀ ਅਤੇ ਲਾਕਡਾਊਨ ਦੀ ਸਥਿਤੀ ਨੂੰ ਦੇਖਦਿਆ ਹਰ ਸਾਲ ਮਹਿਤਪੁਰ ਦੇ ਮੁੱਹਲਾ ਢੰਗਾਰਾ ਵਿਖੇ ਚੌਹਾਨ ਜਠੇਰਿਆ ਦਾ ਮਨਾਇਆ ਜਾਣ ਵਾਲਾ ਸਲਾਨਾ ਮੇਲਾ ਪ੍ਰਬੰਧਕ ਕਮੇਟੀ ਵਲੋ ਮੁਲਤਵੀ ਕਰ ਦਿੱਤਾ ਗਿਆ ।
ਇਸ ਮੌਕੇ ਮੁੱਖ ਸੇਵਾਦਾਰ ਸਾਬਕਾ ਫੌਜੀ ਸ੍ਰੀ ਕਿਸਨ ਦਾਸ ਚੌਹਾਨ ਨੇ ਕਿਹਾ ਕਿ ਪੂਰਾ ਸੰਸਾਰ ਅਜੋਕੇ ਸਮੇ ਵਿੱਚ ਕੋਰੋਨਾ ਸੰਕਟ ਦੀ ਮਾਰ ਝੱਲ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਲਾਕਡਾਊਨ ਦੀ ਸਥਿਤੀ ਹੈ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ 17 ਮਈ ਦਿਨ ਐਤਵਾਰ ਨੂੰ ਹੋਣ ਵਾਲਾ ਮੇਲਾ ਮੁਲਤਵੀ ਕਰ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰ ਵਿੱਚ ਰਹਿ ਕੇ ਭਾਰਤ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਨ ।