ਚੌਥਾ ‘ਕ੍ਰਾਂਤੀ ਮੇਲਾ’ ਅਮਿੱਟ ਪੈੜਾਂ ਛੱਡਦਾ ਸੰਪੰਨ

ਕੈਪਸ਼ਨ-ਚੌਥੇ ਕ੍ਰਾਂਤੀ ਮੇਲੇ ਦੌਰਾਨ ਹਾਜ਼ਰ ਮੁੱਖ ਸ਼ਖਸ਼ੀਅਤਾ ਤੇ ਪ੍ਰਬੰਧਕ

 

* 27ਵੇਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਨਾਲ ਲੇਖਕ ਦੇਸ ਰਾਜ ਛਾਜਲੀ ਤੇ ਚਰਨ ਦਾਸ ਨਿਧੜਕ ਪੁਰਸਕਾਰ ਨਾਲ ਕਵੀ ਬੇਦੀ ਮੀਰਪੁਰੀ ਸਨਮਾਨਿਤ *

ਅੱਪਰਾ, ਸਮਾਜ ਵੀਕਲੀ- ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਗਤੀ ਕਲਾ ਕੇਂਦਰ (ਰਜ਼ਿ.) ਲਾਂਦੜਾ ਵਲੋਂ ਚੌਥਾ ਕ੍ਰਾਂਤੀ ਮੇਲਾ ਸਵ. ਮਾਸਟਰ ਮੱਖਣ ਕ੍ਰਾਂਤੀ ਦੀ ਯਾਦ ’ਚ ਪਿੰਡ ਪਾਲਨੌਂ-ਪਾਲਕਦੀਮ ਵਿਖੇ ਸਥਿਤ ਕ੍ਰਾਂਤੀ ਭਵਨ ਵਿਖੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਪਿ੍ਰਥਵੀ ਰਾਜ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (ਹਿਮਾਚਲ ਪ੍ਰਦੇਸ਼) ਨੇ ਕੀਤਾ, ਜਦਕਿ ਸ਼ਮਾਂ ਰੌਸ਼ਨ ਕਰਨ ਦੀ ਰਸਮ ਰਬਿੰਦਰ ਰੱਬੀ (ਨਾਟਕਕਾਰ ਤੇ ਲੇਖਕ) ਨੇ ਕੀਤੀ।

ਇਸ ਮੌਕੇ ਪ੍ਰਗਤੀ ਕਲਾ ਕੇਂਦਰ ਖੰਨਾ ਇਕਾਈ ਵਲੋਂ ਕੋਰੀਓਗ੍ਰਾਫੀ ‘ਯਹ ਦੇਸ਼ ਹਮਾਰਾ ਹੈ’, ਤੇ ਇਕਾਈ ਜਲਾਲਾਬਾਦ ਵਲੋਂ ਨਾਟਕ ‘ਗੱਲਾਂ ਦਾ ਕੜਾਹ’ ਖੇਡਿਆ ਗਿਆ। ਨਾਟਕਕਾਰ ਰਵਿੰਦਰ ਰੱਬੀ ਦੀ ਟੀਮ ਸੱਜਰੀ ਸਵੇਰ ਕਲਾ ਕੇਂਦਰ ਵਲੋਂ ਨਾਟਕ ‘ਕੂੰਜਾਂ ਦੀ ਡਾਰ’ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੀ ਟੀਮ ਅਕਸ ਰੰਗ-ਮੰਚ ਸਮਰਾਲਾ ਦੀ ਟੀਮ ਵਲੋਂ ਨਾਟਕ ‘ਸੂਰਜ ਮਰਦੇ ਨਹੀਂ’ ਖੇਡਿਆ ਗਿਆ।

ਇਸ ਮੌਕੇ ਪ੍ਰਗਤੀ ਕਲਾ ਕੇਂਦਰ ਛਾਜਲੀ ਦੀਆਂ ਨੰਨੀਆਂ ਬੱਚੀਆਂ ਵਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ 27ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਪੁਸਤਕ ‘ਜੰਗਨਾਮਾ ਭਾਰਤ ਤੇ ਦਿੱਲੀ’ ਦੇ ਲੇਖਕ ਦੇਸ ਰਾਜ ਛਾਜਲੀ ਨੂੰ ਤੇ ਚਰਨ ਦਾਸ ਨਿਧੜਕ ਪੁਰਸਕਾਰ ਕਵੀ ਬੇਦੀ ਮੀਰਪੁਰੀ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰਗਤੀ ਆਦਰਸ਼ ਗਰੁੱਪ ਵਲੋਂ ਚਿੱਤਰਕਾਰੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ’ਚ ਕੁਲਪ੍ਰੀਤ ਰਾਣਾ, ਜਸਵੰਤ ਸੁਲਤਾਨਪੁਰੀ, ਵੀ. ਕੇ. ਘਾਰੂ ਤੇ ਦੀਪਕ ਕੁਮਾਰ ਨੇ ਹਿੱਸਾ ਲਿਆ।

ਪ੍ਰਦਰਸ਼ਨੀ ਦਾ ਉਦਘਾਟਨ ਜਗਦੀਸ਼ ਲਾਲ ਦੀਸ਼ਾ ਲੁਧਿਆਣਾ (ਸਮਾਜ ਸੇਵਕ) ਵਲੋਂ ਕੀਤਾ ਗਿਆ। ਮੇਲੇ ਦੌਰਾਨ ਬਿਨਾਂ ਦਹੇਜ ਤੋਂ ਵਿਆਹ ਕਰਵਾਉਣ ਵਾਲੇ ਜੋੜੇ ਜਤਿੰਦਰ ਬੱਬੂ ਤੇ ਕਵਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁੱਖਾ ਸਿੰਘ ਖਾਲਸਾ, ਸੁਖਵਿੰਦਰ ਕਜਲਾ, ਅੰਮਿ੍ਰਤਪਾਲ ਭੌਂਸਲੇ, ਪ੍ਰਵੀਨ ਬੰਗਾ, ਅਮਰਜੀਤ ਅਮਰੀ, ਨਿਰਮਲ ਰੁੜਕਾ, ਗੁਰਪ੍ਰੀਤ ਖੋਖਰ, ਆਰ. ਐਨ. ਆਦਿਵੰਸੀ ਵੀ ਹਾਜ਼ਰ ਸਨ।

 

Previous articleਸੁਣ ਸਾਡੀ ਲਲਕਾਰ
Next articleConsidering executive actions on gun safety: White House