ਚੋਣ ਕਮਿਸ਼ਨ ਵੱਲੋਂ ਮੋਦੀ ਤੇ ਰਾਹੁਲ ਗਾਂਧੀ ਨੂੰ ਕਲੀਨ ਚਿੱਟ

ਚੋਣ ਕਮਿਸ਼ਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਦੋ ਵੱਖ ਵੱਖ ਸ਼ਿਕਾਇਤਾਂ ਲਈ ਕਲੀਨ ਚਿੱਟ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਸਥਾਨ ਦੇ ਬਾੜਮੇਰ ਵਿੱਚ ਚੋਣ ਰੈਲੀ ਦੌਰਾਨ ‘ਦੀਵਾਲੀ ਲਈ ਪ੍ਰਮਾਣੂ ਬਟਨ’ ਬਾਬਤ ਕੀਤੀ ਟਿੱਪਣੀ ਲਈ ਜਦੋਂਕਿ ਰਾਹੁਲ ਨੂੰ ਮੱਧ ਪ੍ਰਦੇਸ਼ ਵਿੱਚ ਕੀਤੀ ਚੋਣ ਤਕਰੀਰ ’ਚ ਭਾਜਪਾ ਦੇ ਆਪਣੇ ਹਮਰੁਤਬਾ ਅਮਿਤ ਸ਼ਾਹ ਨੂੰ ‘ਕਤਲ ਦਾ ਦੋਸ਼ੀ’ ਦੱਸਣ ਬਦਲੇ ਕਲੀਨ ਚਿੱਟ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਇਹ ਤੀਜੀ ਕਲੀਨ ਚਿੱਟ ਹੈ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਗਾਂਧੀ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ, ‘ਸ਼ਿਕਾਇਤ ਦੀ ਤਫ਼ਸੀਲ ’ਚ ਕੀਤੀ ਘੋਖ ਤੇ ਜਬਲਪੁਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਭੇਜੀ ਤਕਰੀਰ ਦੇ ਮੁਕੰਮਲ ਉਤਾਰੇ ਦੀ ਜਾਂਚ ਪੜਤਾਲ ਮਗਰੋਂ ਕਮਿਸ਼ਨ ਦਾ ਇਹ ਵਿਚਾਰ ਹੈ ਕਿ ਇਸ ਵਿੱੱਚ ਆਦਰਸ਼ ਚੋਣ ਜ਼ਾਬਤੇ ਦੇ ਉਲੰਘਣ ਵਾਲੀ ਕੋਈ ਗੱਲ ਨਹੀਂ ਹੈ।’ ਕਾਂਗਰਸ ਪ੍ਰਧਾਨ ਨੇ ਉਪਰੋਕਤ ਟਿੱਪਣੀ 23 ਅਪਰੈਲ ਨੂੰ ਮੱਧ ਪ੍ਰਦੇਸ਼ ਦੇ ਸਿਹੋਰਾ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਦੌਰਾਨ ਕੀਤੀ ਸੀ। ਚੋਣ ਕਮਿਸ਼ਨ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਮਾਮਲਿਆਂ ’ਚ ਕਲੀਟ ਚਿੱਟ ਦੇ ਚੁੱਕਾ ਹੈ।

Previous articleਚੋਣਾਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਸਿਟ ਦੀ ਜ਼ਿੰਮੇਵਾਰੀ ਦਿਆਂਗੇ: ਕੈਪਟਨ
Next article‘ਫ਼ਾਨੀ’ ਦੇ ਟਾਕਰੇ ਲਈ ਸੁਰੱਖਿਆ ਪ੍ਰਬੰਧ ਸਖ਼ਤ