ਚੋਣ ਕਮਿਸ਼ਨ ਵੱਲੋਂ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਟਵਿਟਰ ਹੈਂਡਲ ’ਤੇ ‘ਹਿੰਦੂ ਮੁਸਲਮਾਨ’ ਵਾਲਾ ਇੱਕ ਵੀਡੀਓ ਪੋਸਟ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਤੋਂ ਵੋਟਿੰਗ ਵਾਲੇ ਦਿਨ ਸ਼ਾਮ ਪੰਜ ਵਜੇ ਤੱਕ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਇਸੇ ਦੌਰਾਨ ਭਾਜਪਾ ਦੀ ਸ਼ਿਕਾਇਤ ’ਤੇ ਦਿੱਲੀ ਪੁਲੀਸ ਨੇ ‘ਆਪ’ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ‘ਆਪ’ ਨੇ ਮਸ਼ਹੂਰ ਹਿੰਦੀ ਫਿਲਮ ‘ਸ਼ੋਅਲੇ’ ਦਾ ਵੀਡੀਓ ਸਪੂਫ ਬਣਾਇਆ ਹੈ ਜਿਸ ’ਚ ਅਮਿਤ ਸ਼ਾਹ ਨੂੰ ਗੱਬਰ ਤੇ ਤਿੰਨ ਭਾਜਪਾ ਆਗੂਆਂ ਨੂੰ ਡਕੈਤ ਵਜੋਂ ਦਿਖਾਇਆ ਗਿਆ ਹੈ।

Previous articleਮੋਦੀ ਵਲੋਂ ਬਾਗੀਆਂ ਨੂੰ ਹਥਿਆਰ ਤਿਆਗਣ ਤੇ ਜੀਵਨ ਦੇ ਜਸ਼ਨ ਮਨਾਉਣ ਦਾ ਸੱਦਾ
Next articleਜਦੋਂ ਆਪਣੇ ’ਤੇ ਪਈ ਤਾਂ ‘ਸੁਸਤ’ ਸਾਬ੍ਹ ਹੋ ਗਏ ‘ਚੁਸਤ’