ਚੋਣਾਂ ’ਚ ਵੰਡੀ ਜਾਣ ਵਾਲੀ ਨਕਲੀ ਸ਼ਰਾਬ ਦਾ ਪਰਦਾਫ਼ਾਸ਼

ਜਲੰਧਰ ਦਿਹਾਤੀ ਪੁਲੀਸ ਨੇ ਲੋਕ ਸਭਾ ਚੋਣਾਂ ਵਿੱਚ ਨਕਲੀ ਸ਼ਰਾਬ ਤਿਆਰ ਕਰਨ ਲਈ ਲਿਆਂਦਾ ਕੈਮੀਕਲ ਵੱਡੀ ਮਾਤਰਾ ਬਰਾਮਦ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ-ਕਮ-ਜਿਲ੍ਹਾ ਚੋਣ ਅਧਿਕਾਰੀ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਥਾਣਾ ਗੁਰਾਇਆ ਅਧੀਨ ਪੈਂਦੇ ਅੱਟਾ ਇਲਾਕੇ ’ਤੇ ਨਾਕੇ ਦੌਰਾਨ ਟਰੱਕ ਵਿੱਚ 10,400 ਲਿਟਰ ਕੈਮੀਕਲ ਫੜਿਆ ਹੈ। ਲਿਟਰ ਕੈਮੀਕਲ ਤੋਂ 10 ਲਿਟਰ ਨਕਲੀ ਸ਼ਰਾਬ ਤਿਆਰ ਹੋ ਜਾਂਦੀ ਹੈ। ਇਸ ਕੈਮੀਕਲ ਤੋਂ ਲੋਕ ਸਭਾ ਚੋਣਾਂ ਲਈ 10.40 ਕਰੋੜ ਰੁਪਏ ਦੀ ਸ਼ਰਾਬ ਤਿਆਰ ਕੀਤੀ ਜਾਣੀ ਸੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਛਾਪਿਆਂਵਾਲੀ ਲੈਲੋ ਨਕਲੀ ਸ਼ਰਾਬ ਤਿਆਰ ਕਰਨ ਵਾਲਾ ਕੈਮੀਕਲ ਇੱਕ ਟੱਰਕ ਵਿੱਚ ਲਿਆ ਰਿਹਾ ਹੈ, ਜਦੋਂ ਇੱਕ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਹ ਪਸ਼ੂਆਂ ਦੀ ਖੁਰਾਕ ਵਾਲੀਆਂ ਬੋਰੀਆਂ ਹੇਠਾਂ ਪਾਲਸਟਿਕ ਦੇ ਵੱਡੇ 200 ਲਿਟਰ ਵਾਲੇ 15 ਡਰੰਮਾਂ ਅਤੇ 50 ਲਿਟਰ ਵਾਲੇ 148 ਕੈਨਾਂ ਵਿੱਚ ਲੁਕਾਇਆ ਹੋਇਆ ਸੀ।
ਟੱਰਕ ਦਾ ਡਰਾਈਵਰ ਕੁਲਵੰਤ ਰਾਏ ਉਰਫ ਕਾਂਤਾ ਵਾਸੀ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਕਲੀਨਰ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਮੇਹਰਬਾਨਪੁਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਰਾਰ ਮੁਲਜ਼ਮਾਂ ਵਿੱਚ ਮਾਨ ਸਿੰਘ, ਲੈਲੋ ਤੇ ਅਣਪਛਾਤਾ ਸ਼ਾਮਲ ਹਨ।
ਐਸਐਸਪੀ ਨੇ ਦਸਿਆ ਕਿ ਟਰੱਕ ਨੂੰ ਇਨੋਵਾ ਗੱਡੀ ਪਾਇਲਟ ਕਰ ਰਹੀ ਸੀ। ਫ਼ਰਾਰ ਹੋਣ ਵਾਲੇ ਉਸ ਵਿਚ ਸਵਾਰ ਸਨ।

Previous articleਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ
Next articleਘਰ ’ਚੋਂ 25 ਤੋਲੇ ਸੋਨਾ ਤੇ ਡੇਢ ਲੱਖ ਦੀ ਨਕਦੀ ਚੋਰੀ