ਪੇਈਚਿੰਗ (ਸਮਾਜ ਵੀਕਲੀ) : ਚੀਨ ਨੇ ਅੱਜ ਕਿਹਾ ਹੈ ਕਿ ਭਾਰਤ ਨਾਲ ਸਰਹੱਦੀ ਵਿਵਾਦ ਦੁਵੱਲਾ ਮੁੱਦਾ ਹੈ। ਪੂਰਬੀ ਲੱਦਾਖ ਦੇ ਮੁੱਦੇ ਦੇ ਸੰਦਰਭ ਵਿਚ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਭਾਰਤੀ-ਪ੍ਰਸ਼ਾਂਤ ਖਿੱਤੇ ਬਾਰੇ ਰਣਨੀਤੀ ਬਣਾਉਣਾ ‘ਬੰਦ’ ਕਰੇ। ਚੀਨ ਨੇ ਕਿਹਾ ਕਿ ਅਮਰੀਕਾ ਇਸ ਖਿੱਤੇ ਵਿਚ ਆਪਣੀ ਸਰਦਾਰੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਖੜ੍ਹੇ ਹਨ ਤੇ ਇਸ ਦੀ ਪ੍ਰਭੂਸੱਤਾ ਲਈ ਬਣਨ ਵਾਲੀ ਹਰ ਚੁਣੌਤੀ ਦਾ ਟਾਕਰਾ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਸਰਹੱਦ ’ਤੇ ਸਥਿਤੀ ਇਸ ਵੇਲੇ ਸਥਿਰ ਹੈ। ਦੋਵੇਂ ਧਿਰਾਂ ਕਈ ਪੱਧਰਾਂ ਉਤੇ ਗੱਲਬਾਤ ਕਰ ਰਹੀਆਂ ਹਨ। ਹਰ ਮਸਲੇ ਦਾ ਹੱਲ ਤਾਲਮੇਲ ਤੇ ਸੰਵਾਦ ਰਾਹੀਂ ਕੱਢਿਆ ਜਾ ਰਿਹਾ ਹੈ।