ਪੇਈਚਿੰਗ (ਸਮਾਜ ਵੀਕਲੀ): ਖੇਤਰੀ ਵਿਰੋਧੀਆਂ ਨਾਲ ਝੜਪਾਂ ਦੀ ਵਧਦੀ ਸੰਭਾਵਨਾ ਦੇ ਮੱਦੇਨਜ਼ਰ ਚੀਨ ਨੇ ਆਪਣੇ ਤੱਟੀ ਰੱਖਿਅਕਾਂ ਨੂੰ ਵਿਦੇਸ਼ੀ ਜਹਾਜ਼ਾਂ ’ਤੇ ਗੋਲੀਬਾਰੀ ਕਰਨ ਲਈ ਅਧਿਕਾਰਤ ਕਰ ਦਿੱਤਾ ਹੈ।
ਅੱਜ ਪਾਸ ਕੀਤਾ ਗਿਆ ਤੱਟੀ ਰੱਖਿਅਕ ਕਾਨੂੰਨ ਅਜਿਹੇ ਸਮੇਂ ਵਿੱਚ ਤੱਟੀ ਰੱਖਿਅਕਾਂ ਨੂੰ ਸਾਰੇ ਲੋੜੀਂਦੇ ਕਦਮ ਉਠਾਉਣ ਲਈ ਬਲ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ ਜਦੋਂ ਸਮੁੰਦਰ ਵਿੱਚ ਕੌਮੀ ਪ੍ਰਭੂਸੱਤਾ ਅਤੇ ਅਧਿਕਾਰ ਖੇਤਰ ਦੀ ਵਿਦੇਸ਼ ਸੰਸਥਾਵਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਉਲੰਘਣਾ ਕੀਤੀ ਗਈ ਹੋਵੇ। ਇਹ ਕਾਨੂੰਨ ਤੱਟੀ ਰੱਖਿਅਕਾਂ ਨੂੰ ਚੀਨ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਸਮੁੰਦਰੀ ਚੱਟਾਨ ਅਤੇ ਟਾਪੂ ’ਤੇ ਬਣੇ ਕਿਸੇ ਹੋਰ ਦੇਸ਼ ਦੇ ਢਾਂਚੇ ਨੂੰ ਢਾਹੁਣ ਅਤੇ ਚੀਨ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਵਾਲੇ ਵਿਦੇਸ਼ੀ ਸਮੁੰਦੀ ਜਹਾਜ਼ਾਂ ਨੂੰ ਕਬਜ਼ੇ ’ਚ ਲੈਣ ਜਾਂ ਉਡਾਉਣ ਦੀ ਇਜਾਜ਼ਤ ਵੀ ਦਿੰਦਾ ਹੈ।