(ਸਮਾਜ ਵੀਕਲੀ)
ਚਿੱੜੀ ਤਾਂ ਚੀਂ-ਚੀਂ ਕਰਦੀ ਏ,
ਕੰਨੀ ਇਹ ਰਸ ਭਰਦੀ ਏ,
ਚਿੱੜੀ ਨੂੰ ਚੋਗਾ ਰੋਜ਼ ਮੈਂ ਪਾਵਾਂ,
ਰੌਣਕ ਸਾਡੇ ਘਰ ਦੀ ਏ,
ਨਾਲ ਇਹ ਚਿੱੜੀਆਂ ਹੋਰ ਲਿਆਵੇ,
ਜਦ ਵੀ ਵਿਹੜੇ ਵੜਦੀ ਏ,
ਚਿੱਟੇ,ਕਾਲੇ,ਭੂਰੇ ਰੰਗ ਦੀ,
ਰੋਜ਼ ਉਡਾਰੀ ਭਰਦੀ ਏ,
ਵਿੱਚ ਖੁੱਡਾਂ ਦੇ ਘਰ ਇਹ ਪਾਵੇ,
ਤੰਗ ਕਦੇ ਨਾ ਕਰਦੀ ਏ,
ਕੀੜੇ ਦਾਣੇ,ਰੋਟੀ ਖਾਕੇ,
ਪੇਟ ਇਹ ਆਪਣਾ ਭਰਦੀ ਏ,
ਕੱਚੇ ਘਰ ਹੀ ਭਾਉਂਦੇ ਇਸਨੂੰ,
ਪੱਕੇ ਘਰ ਨਾ ਵੜਦੀ ਏ,
ਸੰਦੀਪ ਚਿੱੜੀ ਨੂੰ ਆਓ ਬਚਾਈਏ,
ਇਹ ਰੌਣਕ ਹਰ ਦਰ ਘਰਦੀ ਏ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 9815321017