ਚਿੱਟੀ ਸਿਉੰਕ ਖੁੱਡਾਂ ਵਿੱਚ ਵੜੀ?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਸਵਰਗ ਦੀਆਂ ਟਿਕਟਾਂ ਵੰਡਣ ਵਾਲਾ ਸਾਧ ਲਾਣਾ ਕਿਧਰ ਗੁਆਚ ਗਿਆ? ਟਰਾਲੀਆਂ ਭਰ ਭਰ ਜਾਣ ਵਾਲਿਆਂ ਨੂੰ ਜੇ ਹੁਣ ਵੀ ਅਕਲ ਨਾ ਆਈ ਫੇਰ ਕਦੇ ਵੀ ਨੀ ਆ ਸਕਦੀ। ਇਸਂ ਵਿਹਲੜ ਫੌਜ ਨੇ ਬਹੁਤ ਮੌਜਾਂ ਲੁੱਟੀਆਂ ਹਨ ਹੁਣ ਜਦੋਂ ਮੌਕਾ ਆਇਆ ਐ ਤਾਂ ਸਭ ਭੋਰਿਆਂ ਵਿੱਚ ਵੜ ਗਏ। ਦੇਸ਼ ਦੀ ਵੰਡ ਸਮੇਂ ਪੰਜ ਸਾਧ ਪੈਦਾ ਕੀਤੇ ਸਨ। ਪੰਜੇ ਅੰਗਰੇਜ਼ ਦੇ ਫੌਜੀ ਸਨ।

ਲੁਧਿਆਣਾ ਜਿਲੇ ਇਕ ਡੇਰੇ ਵਿੱਚ ਤਾਂ ਲੋਕ ਉਸ ਦੀਆਂ ਜੁੱਤੀਆਂ ਤੇ ਚੋਲਿਆਂ ਨੂੰ ਈ ਮੱਥਾ ਟੇਕਦੇ ਹਨ। ਸਵਰਗ ਦਾ ਨਜ਼ਾਰਾ ਲੈਂਦਾ ਇਝ ਸਾਧ ਤਾਂ ਚਾਲੀ ਸਾਲ ਪਹਿਲਾਂ ਦੇਹ ਮੁਕਤ ਹੋ ਗਿਆ। ਪਰ ਇਲਾਕੇ ਦੇ ਵਿੱਚ ਅੰਧ ਵਿਸ਼ਵਾਸ ਦਾ ਬੂਟਾ ਲਾ ਗਿਆ। ਜਿਸ ਨੇ ਅਾਲੇ ਦੁਆਲੇ ਨੂੰ ਘੇਰ ਲਿਆ ਐ । ਹੁਣ ਸਾਧ ਲਾਣੇ ਦੇ ਘੇਰੇ ਚ ਪੰਜਾਬ ਐ।ਪੰਜਾਬ ਵਿੱਚ ਪਿੰਡ ਤੇਰਾਂ ਹਜ਼ਾਰ ਨੇ ਡੇਰੇ ਤੇਈ ਹਜ਼ਾਰ ਤੋਂ ਵੱਧ ਹਨ। ਹਰ ਪਿੰਡ ਡੇਰਾ ਐ। ਫੇਰ ਕਹਿੰਦੇ ਨੇ ਬੁੱਧ ਬੋਲਦਾ ਹੈ?

ਸਾਧਣੀ ਦੇ ਡੇਰੇ ਦੁਪਹਿਰੇ ਕੁੱਤੀ ਭੌਕਦੀ । ਇਹਨਾਂ ਦਾ ਸਮਾਜ ਨਾਲ ਕੀ ਰਿਸ਼ਤਾ ਐ? ਸਮਝੋ ਬੀਬੀਓ, ਸਮਝੋ। ਚਿੱਟੇ ਰੰਗ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਸੁਹਜ ਤੇ ਸੁਹੱਪਣ ਦਾ ਹੈ..ਪਰ ਇਹ ਭਲੇ ਸਮਿਆਂ ਦੀਆਂ ਕਹਾਣੀਆਂ ਹਨ।.

ਪਰ ਜਦੋਂ ਅੰਗਰੇਜ਼ਾਂ ਨੇ ਦੇਸ਼ ਦੀ ਵਾਗਡੋਰ ” ਕਾਲੇ ਅੰਗਰੇਜ਼ਾਂ ” ਦੇ ” ਪਾਵਰ ਆਫ ਟਰਾਂਸਫਰ ” ਕੀਤੀ ਤਾਂ ” ਗਊ ਭਗਤਾਂ ” ਤੇ ਲੱਗੜ ਬੱਗਿਆਂ ਨੇ ਬਚਿਆ ਮਾਸ ਛਕਣਾਂ ਅਰੰਭਿਆ ਤੇ ਕਾਵਾਂ ਨੇ ਰੌਲਾ ਪਾ ਦਿੱਤਾ ” ਦੇਸ਼ ਆਜ਼ਾਦ ” ਹੋ ਗਿਆ । ਪੰਜਾਬ ਨੂੰ ਧਰਮ ਦੇ ਆਰੇ ਨਾਲ ਦੋਫਾੜ ਕਰ ਦਿੱਤਾ । ਅੰਗਰੇਜ਼ਾਂ ਦੇ ਨਾਲ ਯੁੱਧ ਕਰਨ ਵਾਲਾ ਵੀ ਤੇ ਦੋਫਾੜ ਹੋਣ ਵਾਲਾ ਵੀ ” ਪੰਜਾਬ ਸਿੰਘ “। ਫਿਰ ਦੋਫਾੜ ਦੇ ਦੋਫਾੜ ਹੋਰ ਕਰ ਦਿੱਤੇ!

ਪਰ ਜਿਹੜਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਸੰਤਾਪ ਭੋਗਿਆ ਪੰਜਾਬੀਆਂ ਨੇ..। ਉਸ ਦਰਦ ਹੁਣ ਵੀ ਹੁੰਦਾ ਹੈ! ਲੱਗੜ ਬੱਗਿਆਂ ਨੇ ਪੰਜਾਬ ਦੇ ਵਿੱਚ ” ਚਿੱਟੀ ਸਿਉੰਕ, ਚਿੱਟੀ ਮੱਖੀ ਤੇ ਚਿੱਟਾ ” ਖਲਾਰਿਅਾ। ” ਚਿੱਟੀ ਮੱਖੀ “ਨੇ ਕਿਸਾਨ ਚੱਟਿਆ ਤੇ ਚਿੱਟੇ ਨੇ ਜੁਆਨੀ ਨੂੰ ਡੰਗਿਆ। ” ਚਿੱਟੀ ਸਿਉੱਕ ” ਨੇ ਹਰ ਬੰਦੇ ਦਾ ਦਿਮਾਗ ਚੱਟਿਆ!

ਧਰਮ ਦੀ ਬੰਦੂਕ ਫੜ ਕੇ ਸਾਡੇ ਮਨ ਦੇ ਅੰਦਰ ” ਨਰਕ ਤੇ ਸਵਰਗ ” ਦਾ ਬੀਜ ਬੀਜਿਆ ਜਿਹੜਾ ” ਮਨੂੰਵਾਦੀਆਂ ” ਨੇ ਦਿੱਤਾ ਸੀ। ਉਸ ਅੰਧਵਿਸਵਾਸ਼ ਦੇ ਉਗੇ ਬੂਟੇ ਨੂੰ “ਚਿੱਟੀ ਸਿਉੱਕ ” ( ਸਾਧ ਸੰਤ ਤੇ ਡੇਰੇਦਾਰ ) ਨੇ ਲੋਕਾਂ ਦੇ ਖੂਨ ਦੇ ਨਾਲ ਸਿੰਜਿਆ!

ਸਵਰਗ ਦੀਆਂ ਟਿਕਟਾਂ ਦੇਣ ਵਾਲੀ ਅੱਜ ਇਹ ” ਚਿੱਟੀ ਸਿਉੰਕ ” ਧਰਤੀ ਵਿੱਚ ਸਮਾਅ ਗਈ ਜਾਂ ਅਸਮਾਨ ਚੜ ਗਈ? ਕਿਧਰੇ ਨਜ਼ਰ ਨੀ ਆ ਰਹੀ!

ਆਮ ਲੋਕਾਂ ਦੀ ਚੇਤਨਾ ਨੂੰ ਖੂੰਡਾ ਕਰਨ ਲਈ ਸਿੱਖਾਂ ਦੇ ਭੇਖ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਇਹਨਾਂ ਸਾਧਾਂ ਨੇ ਦੁਕਾਨਾਂ ਖੋਲ੍ਹੀਆਂ ਜੋ ਹੁਣ ਵੱਡੀਆਂ ਕੰਪਨੀਆਂ ਬਣ ਗਈਆਂ ਹਨ।

ਇਸ ਚਿੱਟੀ ਸਿਉੰਕ ਨੂੰ ਪਾਲਣ ਪੋਸ਼ਣ ਦਾ ਕੰਮ ਬੀਬੀਆਂ ਨੇ ਕੀਤਾ ਤੇ ਆਪਣੇ ਬਲ ‘ਤੇ ਘਰਦਿਆਂ ਨੂੰ ਨਾਲ਼ ਤੋਰਿਆ !

ਸਿੱਟਾ ਕੀ ਨਿਕਲਿਆ ? ਲੋਕਾਂ ਦੀ ਸੋਚ ਸਮਝ ਨੂੰ ਘੁਣ ਲੱਗ ਗਿਆ ਜੋ ਹੌਲੀ ਹੌਲੀ ਖਤਮ ਹੋਣ ਲੱਗੀ। ਲੋਕ ਮਾਨਸਿਕਤਾ ਪੱਖੋ ਊਣੇ ਹੋ ਗਏ ..

ਪੰਜਾਬ ਦੇ ਵਿੱਚ ਹਰ ਤੀਜੇ ਪਿੰਡ ਨਿੱਕੀਆਂ ਤੇ ਮੋਟੀਆਂ ਸਿਉੰਕ ਦੀਆਂ ਦੁਕਾਨਾਂ ਤੇ ਵੱਡੇ ਮਾਲਜ਼ ਹਨ।..ਜਿੱਥੇ ਧਰਮ ਦੇ ਨਾਂ ਹੇਠਾਂ ਵਪਾਰ ਹੁੰਦਾ ! ਦੇਹ ਦੇ ਵਪਾਰ ਤੋਂ ਸਵਰਗ ਤੱਕ ਭੇਜਣ ਦੀ ਬੁਕਿੰਗ ਕੀਤੀ ਜਾਂਦੀ ਹੈ! ਇਹਨਾਂ ਦੀ ਪਛਾਣ ਮੋਟੇ ਢਿੱਡ ਚਿੱਟੇ ਬਸਤਰ ਤੇ ਨਾਲ ਬੰਦੂਕਾਂ ਵਾਲੇ…ਵਿਹਲੜ ਫੌਜਾਂ ਕਰਨ ਬੀਬੀਆਂ ਦੇ ਸਿਰ ਮੌਜਾਂ..ਜ਼ਮੀਨ ਤੇ ਸੋਹਣੀਆਂ ਬੀਬੀਆਂ ਦੇ ਮਾਲਕ!

ਵੱਡੇ ਚੋਲੇ ਵੱਡੀ ਗੱਡੀ ਨਾਲ ਬੈਠਾਉਦੇ ਸੋਹਣੀ ਨੱਢੀ…ਜਿਹੜੀ ਹੁੰਦੀ ਘਰੋਂ ਕੱਢੀ ! ਕਿਰਤ ਵਿਹੂਣੀ ਖਾਵੇ ਖੀਰ, ਨਾ ਕੋਈ ਗੁਰੂ ਤੇ ਨਾ ਹੀ ਪੀਰ..ਬਚ ਕੇ ਰਹੋ ਮੇਰੇ ਵੀਰ!

ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ ‘ ਪੰਜਾਬ ਗੁਰਾਂ ਦੇ ਨਾਂ ‘ਤੇ ਵਸਦਾ ਹੈ ‘ ਸੱਚ ਹੈ..ਕਿ ‘ ਚਿੱਟੀ ਸਿਉੰਕ ” ਨੇ ਸ਼ਬਦ ਗੁਰੂ ਦੇ ਨਾਲੋਂ ਲੋਕਾਈ ਨੂੰ ਤੋੜਿਆ ” ਦੇਹਧਾਰੀ ” ਦੇ ਨਾਲ ਜੋੜਿਆ !

ਅੱਜ ਸਿੱਖਾਂ ਦਾ ਭਰੋਸਾ ” ਦੇਹਧਾਰੀ.ਚਿੱਟੀ ਸਿਉੰਕ ” ਤੇ ਹੈ ਤੇ ਗੁਰੂ ਗ੍ਰੰਥ ਸਾਹਿਬ ‘ਤੇ ਨਹੀਂ !ਇਸ ਚਿੱਟੀ ਸਿਉੰਕ ਨੇ ਜਿੰਨਾ ਨੁਕਸਾਨ ਸਮਾਜ ਤੇ ਸਿੱਖੀ ਦਾ ਕੀਤਾ ਸ਼ਾਇਦ ਹੋਰ ਕਿਸੇ ਨੇ ਕੀਤਾ ਹੋਵੇ ?

ਹੁਣ ਅਗਲੇ ਸਮੇਂ ਤੋਂ ਅਸੀਂ ਗੁਰੂ ਨਾਨਕ ਜੀ ਦੀ ੫੫੦ ਸਾਲਾ ਜਨਮ ਸ਼ਤਾਬਦੀ ਮਨਾ ਰਹੇ ਹਾਂ ! ਉਹਨਾਂ ਸਾਨੂੰ “ਸ਼ਬਦ ਤੇ ਰਬਾਬ ” ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਦੀ ਜੰਗ ਲੜਨ ਲਈ ਕਿਰਪਾਨ ਦਿੱਤੀ!

ਅਠਾਰਵੀਂ ਸਦੀ ਦੇ ਵਿੱਚ ਲਿਖੀਆਂ ਸਾਖੀਆਂ ਨੂੰ ਅਸੀਂ ਸੱਚ ਮੰਨਿਆਂ ਤੇ ਹੌਲੀ ਹੌਲੀ ” ਸ਼ਬਦ ਗੁਰੂ ” ਦੇ ਨਾਲੋਂ ਮਾਨਸਿਕ ਤੌਰ ਤੇ ਪਰੇ ਹੁੰਦੇ ਗਏ ਤੇ ਸਰੀਰਕ ਤੌਰ ਤੇ ਜੁੜਦੇ ਰਹੇ ਟੁੱਟਦੇ ਰਹੇ!

ਪੰਜਾਬ ਹੀ ਨਹੀਂ ਬਦੇਸ਼ਾਂ ਦੇ ਵਿੱਚ ਇਹ ਚਿੱਟੀ ਸਿਉੰਕ ਪੁਜ ਗਈ ਹੈ ਜੋ ਸਿਰਫ ਦਿਮਾਗ ਹੀ ਚੱਟਦੀ ਹੈ ਤੇ ਹੋਰ ਕੀ ਕੀ ਚੱਟਦੇ ਤੇ ਪੱਟਦੇ ਹਨ ਹੁਣ ਕੋਈ ਓਹਲਾ ਤੇ ਪਰਦਾ ਨਹੀਂ !

ਆ ਜਿਹੜੇ ਪੰਜਾਬ ਦੇ ਵਿੱਚ “ਸਰਕਾਰੀ ਹੜ੍ਹ ” ਆਏ ਹਨ ਇਸ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਪਏ ਭਰਮ ਦੇ ਪਰਦੇ ਨੂੰ ਉਤਾਰਿਆ ਤੇ ਦੂਜਾ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਆਪਣਾ ਤੇ ਪਰਾਇਆ ਕੌਣ ਹੈ?

ਇਸ ਚਿੱਟੀ ਸਿਉਕ ਦੇ ਵਿੱਚ ਸਿਆਸਤਦਾਨ ਵੀ ਹਨ…ਸਾਧ ਲਾਣਾ ਤਾਂ ਹੈ ਹੀ!ਹੁਣ ਚੋਰ ਤੇ ਸਿਆਸੀ ਗੁੱਡੇ ਰਲ ਗਏ ਹਨ। ਚਿੱਟੀ ਸਿਉਕ ਵਾਲਿਆਂ ਵਿੱਚੋਂ ਕੁੱਝ ਨੂੰ ਛੱਡਕੇ ਬਾਕੀ ਸਾਧ, ਮਹਾਂਪੁਰਖ ਤੇ ਸੰਤ..ਜੋ ਸਮਾਜ ਨੂੰ ਲੱਗੀ ਚਿੱਟੀ ਸਿਉਕ ਹਨ ਜਿਨ੍ਹਾਂ ਦਾ ਕੰਮ ਚਰਨਾ ਹੈ. ਦੇਹ ਤੇ ਮਾਇਆ ਨੂੰ ।.ਦੇਹ ਤੋਂ ਮਾਇਆ ਤੱਕ ਚਰਦੀ ਜ਼ਮੀਨ ਵੀ ਚਰ ਜਾਂਦੀ ਹੈ! ਇਸ ਚਿੱਟੀ ਸਿਉਕ ਤੋਂ ਬਚਣ ਲਈ ਗੁਰੂ ਜੀ ਨੇ ਬਾਣੀ ਰਚੀ ਹੈ ਪਰ ਅਸੀਂ ਬਾਣੀ ਨੂੰ ਨਹੀਂ ਬਾਣੇ ਨੂੰ ਮੰਨਦੇ..ਚਿੱਟੇ ਚੋਲਿਆਂ ਵਾਲੀ ਸਿਉਕ ਤੋਂ ਬਚਣ ਲਈ ਸ਼ਬਦ ਗੁਰੂ ਨਾਲ ਜੁੜੋ…ਸ਼ਬਦ ਦੇ ਜੀਵਨ ਦਾ ਫਲਸਫਾ ਹੈ..ਚਿੱਟੀ ਸਿਉਕ ਕੋਲ ਕੁੱਝ ਨਹੀਂ !

ਪੰਜਾਬ ਦੇ ਲੋਕ ਇਸ ਚਿੱਟੀ ਸਿਉਕ ਤੋਂ ਤਾਂ ਬਚ ਸਕਦੇ ਹਨ ਜੇ ਅਸੀਂ ਪਖੰਡ ਛੱਡਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਤੇ ਸ਼ਬਦ ਤੇ ਅਮਲ ਕਰਾਂਗੇ?

ਪਰ ਚਿੱਟੀ ਸਿਉਕ ਨੇ ਸਾਡੇ ਵਿਰਾਸਤ ਤੇ ਵਿਰਸੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ!.. ਸਿੱਖੀ ਦੇ ਨਾਲ਼ ਜੁੜੀਆਂ ਸਾਰੀਆਂ ਹੀ ਇਤਿਹਾਸ ਥਾਂਵਾਂ ਖਤਮ ਕਰਕੇ ਚਿੱਟਾ ਮਾਰਬਲ ਲਾ ਦਿੱਤਾ ਹੈ..

ਇਸ ਚਿੱਟੀ ਸਿਉਕ ਤੋਂ ਬਚਣ ਲਈ ਕਿਤਾਬਾਂ ਦੇ ਨਾਲ ਜੁੜਨਾ ਪਵੇਗਾ..ਜੋ ਸਭ ਤੋਂ ਨੇੜੇ ਹਨ..ਚਿੱਟੀ ਸਿਉਕ ਉਹ ਡੇਰੇਦਾਰ ਹਨ ਜਾਂ ਸਿਆਸਤਦਾਨ ਇਹਨਾਂ ਤੋਂ ਬਚੋ! ਜੋ ਸੇਵਾ ਦੇ ਨਾਂ ਹੇਠ ਵਪਾਰ ਕਰਦੇ ਹਨ..ਆਪਣੇ ਆਪ ਨੂੰ ਸਸਤਾ ਨਾ ਵੇਚੋ…

ਨਰਕ ਸਵਰਗ ਸਭ ਧਰਤੀ ਉਤੇ ਹੈ..ਜ਼ਿੰਦਗੀ ਅਣਖ ਤੇ ਜਿਉਣ ਲਈ ਹੈ ਨਾ ਕਿ ਸਿਉਕ ਦੀ ਸੇਵਾ ਸੰਭਾਲ ਲਈ !

ਜਾਗੋ..ਸੰਭਲੋ…ਇਸ ਚਿੱਟੀ ਮੱਖੀ.ਚਿੱਟੀ ਸਿਉਕ ਤੇ ਚਿੱਟੇ ਸਿਆਸਤਦਾਨਾਂ ਬਚ ਹੁੰਦੇ ਬਚ ਜਾਵੋ..ਹੁਣ ਤੇ ਹੜ੍ਹ ਨੇ ਸਭ ਪਰਦੇ ਉਤਾਰ ਦਿੱਤੇ ਹਨ ਤੁਸੀਂ ਤੇ ਖਾਸਕਰ ਬੀਬੀਆਂ ਮਨ ਦੇ ਜਾਲੇ ਉਤਾਰਨ…ਜੰਮਣਾ.. ਜਿਉਣਾ ਤੇ ਮਰਨਾ ਸਭ ਸੱਚ ਹੈ!

…ਭਲਾ ਕਿੱਥੇ ਹੈ ਇਹ ਚਿੱਟੀ ਸਿਊਕ ਜੋ ਸਵਰਗ..ਦੀਆਂ ਟਿਕਟਾਂ ਦੇੰਦੀ ਸੀ…..?

ਬੁੱਧ ਸਿੰਘ ਨੀਲੋੰ
94643 70823

Previous articleਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਡੀ.ਟੀ.ਐਫ. ਵੱਲੋਂ ਨਿਖੇਧੀ
Next articleਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਅਦਾਕਾਰਾ ਉਪਾਸਨਾ ਸਿੰਘ ਨਾਲ ਕੀਤੀ ਮੁਲਾਕਾਤ