(ਸਮਾਜ ਵੀਕਲੀ)
ਇੰਡੀਅਨ ਨਰਸਿੰਗ ਹੋਮ ਅਤੇ ਸਕੈਨਿੰਗ ਸੈਂਟਰ ਵਿੱਚ ਬੈਂਚ ਤੇ ਬੈਠੀ ਮਨਜੀਤ ਅਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਉਹ ਅੱਜ ਤੀਸਰੀ ਵਾਰ ਇਸ ਸੈਂਟਰ ਵਿਚ ਟੈਸਟ ਕਰਵਾਉਣ ਆਈ ਸੀ। ਸਵੇਰ ਤੋਂ ਹੀ ਉਸਦਾ ਮਨ ਉਚਾਟ ਜਿਹਾ ਸੀ। ਉਸਦੇ ਮਨ ਵਿੱਚ ਭਾਂਤ ਭਾਂਤ ਦੇ ਵਿਚਾਰ ਆ ਰਹੇ ਸਨ। ਉਹ ਹੁਣ ਵੀ ਅਪਣੇ ਵਿਚਾਰਾਂ ਵਿਚ ਹੀ ਰੁੱਝੀ ਹੋਈ ਸੀ ਕਿ ਆਵਾਜ਼ ਪਈ ‘ਮਨਜੀਤ’ , ਕੋਲ ਬੈਠੀ ਉਸਦੀ ਸੱਸ ਨੇ ਕਿਹਾ, “ਮਨਜੀਤ ਚਲ ਉਠ ‘ਵਾਜ ਪੈ ਗਈ “,ਉਹ ਮਨਜੀਤ ਦੀ ਬਾਂਹ ਫੜ ਅੰਦਰ ਲੈ ਗਈ। “ਤਸੀਂ ਬਾਹਰ ਬੇਠੋ ਬੇਬੇ ਜੀ”, ਤੇ ਨਰਸ ਮਨਜੀਤ ਦਾ ਹੱਥ ਫੜਕੇ ਸਕੈਨ ਵਾਲੇ ਕਮਰੇ ਵੱਲ ਲੈ ਗਈ।
ਮਨਜੀਤ ਨੂੰ ਅਪਣੇ ਆਪ ਦਾ ਕੁੱਝ ਵੀ ਪਤਾ ਨਹੀਂ ਸੀ, ਉਸਦੇ ਅੰਦਰ ਮਚੇ ਭਾਂਬੜਾਂ ਨੇ ਉਸਨੂੰ ਝਿੰਜੋੜ ਕੇ ਰੱਖ ਦਿੱਤਾ ਸੀ– “ਮਾਂ ਜਦੋਂ ਮੈਂ ਤੇਰੀ ਕੁੱਖ ਵਿੱਚ ਹਾਹਾਕਾਰ ਮਚਾਉਂਦੀ ਹਾਂ ਤਾਂ ਤੂ ਮੇਰੀ ਪੁਕਾਰ ਕਿਉਂ ਨਹੀਂ ਸੁਣਦੀ—ਕਿਉਂ ਤੂੰ ਵਾਰ ਵਾਰ ਅਲਟਰਾਸਾਊਂਡ ਕਿਰਨਾਂ ਨਾਲ ਮੇਰੀਆਂ ਕੋਮਲ ਪੰਖੜੀਆਂ ਨੂੰ ਮਿੱਧਦੀ ਹਾਂ—-ਮੈਂ ਬਿਨ ਹੱਥਾਂ ਤੋਂ ਤੇਰੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ—ਮੈਨੂੰ ਪੂਰਾ ਖਿੜਣ ਦਿਉ ਮਾਂ–ਮੈਨੂੰ ਤੇਰੀ ਹਰੀ ਭਰੀ ਕੁੱਖ ਵਿਚ ਖਿੜਣ ਦਾ ਪੂਰਾ ਹੱਕ ਹੈ—-ਮੇਨੂੰ ਮੇਰੇ ਹਿੱਸੇ ਦੀ ਕਿਲਕਾਰੀ ਦੇ ਦਿਉ ਮਾਂ—ਮੇਰੇ ਹਿੱਸੇ ਦੀ ਲੋਰੀ ਦੇ ਦਿਉ ਮਾਂ–ਬੱਸ ਮਾਂ ਮੈਨੂੰ ਇਕ ਵਾਰ ਦੁਨੀਆ ਵਿਖਾ ਦੇ ਫੇਰ ਮੈਂ ਤੇਰੇ ਸਾਰੇ ਰਿਣ ਮੋੜ ਦਿਆਂਗੀ ਮਾਂ—-ਮੈਨੂੰ ਘਰ ਲੈ ਚੱਲੋ ਮਾਂ–ਮੈਨੂੰ ਘਰ ਲੈ ਚੱਲੋ ਮਾਂ—ਮੈਨੂੰ ਘਰ ਲੈ———!”
ਮਨਜੀਤ ਉਠਦੀ ਹੈ ਤੇ ਤੇਜ ਕਦਮ ਪੁਟੱਦੀ ਹੋਈ ਸਕੈਨ ਸੈਂਟਰ ਵਿੱਚੋਂ ਬਾਹਰ ਨਿੱਕਲ ਜਾਂਦੀ ਹੈ——।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly