ਚਿਨਮਯਾਨੰਦ ਮਾਮਲਾ: ਵਿਦਿਆਰਥਣ ਨੇ ਵੀਡੀਓਜ਼ ਵਾਲੀ ਪੈੱਨ ਡਰਾਈਵ ਐੱਸਆਈਟੀ ਨੂੰ ਸੌਂਪੀ

ਭਾਜਪਾ ਆਗੂ ਸਵਾਮੀ ਚਿਨਮਯਾਨੰਦ ’ਤੇ ਜਬਰ-ਜਨਾਹ ਦਾ ਦੋਸ਼ ਲਗਾਉਣ ਵਾਲੀ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਅੱਜ ਇਕ ਪੈੱਨ ਡਰਾਈਵ ਜਿਸ ਵਿੱਚ 43 ਵੀਡੀਓਜ਼ ਸਨ, ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਸੌਂਪੀ।
ਐੱਸਆਈਟੀ ਵੱਲੋਂ ਪੀੜਤਾ ਨੂੰ ਕਿਹਾ ਗਿਆ ਸੀ ਕਿ ਸਾਬਕਾ ਕੇਂਦਰੀ ਮੰਤਰੀ ਖ਼ਿਲਾਫ਼ ਉਸ ਕੋਲ ਜੋ ਵੀ ਸਬੂਤ ਹਨ ਉਹ ਉਨ੍ਹਾਂ ਕੋਲ ਜਮ੍ਹਾਂ ਕਰਵਾਏ। ਐੱਸਆਈਟੀ ਵੱਲੋਂ ਅੱਜ ਪੁੱਛਗਿਛ ਲਈ ਵਿਦਿਆਰਥਣ ਦੀ ਮਾਂ ਨੂੰ ਸੱਦਿਆ ਗਿਆ।

ਪੀੜਤਾ ਨੇ ਦੋਸ਼ ਲਗਾਇਆ ਕਿ ਚਿਨਮਯਾਨੰਦ ਦੇ ਸੌਂਣ ਵਾਲੇ ਕਮਰੇ ਵਿੱਚੋਂ ਅਹਿਮ ਸਬੂਤ ਮਿਟਾ ਦਿੱਤੇ ਗਏ ਹਨ ਅਤੇ ਇਸ ਨੂੰ ਇਕ ਨਵੀਂ ਦਿੱਖ ਦੇ ਦਿੱਤੀ ਗਈ ਹੈ। ਕਮਰੇ ਦਾ ਰੰਗ-ਰੋਗਨ ਤੇ ਹੋਰ ਚੀਜ਼ਾਂ ਬਦਲ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਕਮਰੇ ’ਚ ਮਾਲਸ਼ ਲਈ ਵਰਤੀਆਂ ਗਈਆਂ ਤੇਲ ਦੀਆਂ ਦੋ ਕੌਲੀਆਂ ਟੀਮ ਨੂੰ ਮਿਲ ਗਈਆਂ ਹਨ। ਭਾਜਪਾ ਆਗੂ ਵੱਲੋਂ ਇਸਤੇਮਾਲ ਕੀਤਾ ਤੋਲੀਆ, ਟੁੱਥ ਪੇਸਟ ਅਤੇ ਸਾਬਣ ਵੀ ਜਾਂਚ ਟੀਮ ਨੇ ਸੀਲ ਕਰ ਕੇ ਫੋਰੈਂਸਿਕ ਟੀਮ ਨੂੰ ਸੌਂਪ ਦਿੱਤਾ ਹੈ। ਉਸ ਨੇ ਬੀਏ ਐੱਲਐੱਲਬੀ ਦੀ ਇਕ ਹੋਰ ਵਿਦਿਆਰਥਣ ਬਾਰੇ ਐੱਸਆਈਟੀ ਨੂੰ ਜਾਣਕਾਰੀ ਦਿੱਤੀ ਜਿਸ ਦਾ ਸ਼ੋਸ਼ਣ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨੇ 5 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਦਰਜ ਕਰਵਾਈ ਐੱਫਆਈਆਰ ਬਾਰੇ ਵੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।

Previous articleਭਾਜਪਾ ਦਾ ਸਾਥ ਕਿਸੇ ਹਾਲ ਨਹੀਂ ਛੱਡਾਂਗੇ: ਬਾਦਲ
Next articleਚੰਡੀਗੜ੍ਹ ਦੀ ਸੁੰਦਰਤਾ ਕਾਇਮ ਰੱਖਣ ਲਈ ਪ੍ਰਸ਼ਾਸਨ ਗੰਭੀਰ: ਬਦਨੌਰ