ਸ਼ਾਹਜਹਾਂਪੁਰ : ਚਿਨਮਯਾਨੰਦ ਦੀ ਇਤਰਾਜ਼ਯੋਗ ਵੀਡੀਓ ਕਲਿੱਪ ਤੇ ਫਿਰੌਤੀ ਕਾਂਡ ਨਾਲ ਜੁੜੇ ਵੀਡੀਓ ‘ਚ ਆਵਾਜ਼ ਮਿਲਾਉਣ ਲਈ ਐੱਸਆਈਟੀ ਨੂੰ ਪੰਜਾਂ ਮੁਲਜ਼ਮਾਂ ਦੇ ਰਿਮਾਂਡ ਦੀ ਇਜਾਜ਼ਤ ਮਿਲ ਗਈ। ਸੀਜੇਐੱਮ ਨੇ ਇਸ ਸਬੰਧ ‘ਚ ਆਦੇਸ਼ ਜਾਰੀ ਕਰ ਦਿੱਤਾ। ਹੁਣ ਐੱਸਆਈਟੀ ਚਿਨਮਯਾਨੰਦ, ਵਿਦਿਆਰਥਣ ਤੇ ਫਿਰੌਤੀ ਦੇ ਤਿੰਨਾਂ ਹੋਰ ਮੁਲਜ਼ਮਾਂ ਨੂੰ ਲਖਨਊ ਲੈ ਕੇ ਜਾਵੇਗੀ।
10 ਸਤੰਬਰ ਨੂੰ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਦੇ ਇਕ ਦਰਜਨ ਤੋਂ ਵੱਧ ਇਤਰਾਜ਼ਯੋਗ ਵੀਡੀਓ ਕਲਿੱਪ ਵਾਇਰਲ ਹੋਏ ਸਨ। ਉਸੇ ਸ਼ਾਮ ਇਕ ਵੀਡੀਓ ਹੋਰ ਵਾਇਰਲ ਹੋਇਆ ਸੀ, ਜਿਸ ‘ਚ ਚਿਨਮਯਾਨੰਦ ‘ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਵਿਦਿਆਰਥਣ, ਉਸ ਦਾ ਦੋਸਤ ਸੰਜੇ, ਵਿਕਰਮ ਤੇ ਸਚਿਨ ਫਿਰੌਤੀ ਨੂੰ ਲੈ ਕੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਸਨ।
ਵਿਦਿਆਰਥਣ ਨੇ ਜਦੋਂ ਚਿਨਮਯਾਨੰਦ ‘ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਤਾਂ ਸੁਪਰੀਮ ਕੋਰਟ ਦੇ ਹੁਕਮ ‘ਤੇ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਿਸ ‘ਚ ਚਿਨਮਯਾਨੰਦ ਨੂੰ ਜਬਰ ਜਨਾਹ ਦੇ ਦੋਸ਼ ‘ਚ ਅਤੇ ਵਿਦਿਆਰਥਣ, ਸੰਜੇ, ਵਿਕਰਮ, ਸਚਿਨ ਨੂੰ ਉਨ੍ਹਾਂ ਤੋਂ ਫਿਰੌਤੀ ਮੰਗਣ ਦੇ ਦੋਸ਼ ‘ਚ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਸ ਸਮੇਂ ਐੱਸਆਈਟੀ ਨੇ ਮਿਲੇ ਕਈ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਤੇ ਮੁਲਜ਼ਮਾਂ ਵੱਲੋਂ ਅਪਰਾਧ ਸਵੀਕਾਰ ਕਰਨ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਸਬੂਤਾਂ ਨੂੰ ਪੁਸ਼ਟ ਕਰਨ ਲਈ ਟੀਮ ਦੋਵਾਂ ਮਾਮਲਿਆਂ ਦੇ ਵੀਡੀਓ ਤੇ ਉਨ੍ਹਾਂ ਨਾਲ ਜੁੜੇ ਮੁਲਜ਼ਮਾਂ ਦੀ ਆਵਾਜ਼ ਨੂੰ ਲਖਨਊ ‘ਚ ਸਥਿਤ ਲੈਬ ਮਿਲਾ ਕੇ ਵੇਖਣਾ ਚਾਹੰੁਦੀ ਸੀ। ਇਸਦੇ ਲਈ ਸੀਜੇਐੱਮ ਨੂੰ ਬਿਨੈ ਪੱਤਰ ਦਿੱਤਾ ਸੀ।
ਸਾਰਿਆਂ ਨੂੰ ਕਾਨੂੰਨੀ ਸਾਇੰਸ ਲੈਬ ਲਖਨਊ ਲਿਜਾਇਆ ਜਾਵੇਗਾ
ਸ਼ਨਿਚਰਵਾਰ ਦੁਪਹਿਰ ਨੂੰ ਸੀਜੇਐੱਮ ਓਮਵੀਰ ਸਿੰਘ ਨੇ ਮਾਮਲੇ ‘ਤੇ ਸੁਣਵਾਈ ਕਰਦਿਆਂ ਚਿਨਮਯਾਨੰਦ, ਉਨ੍ਹਾਂ ਤੋਂ ਫਿਰੌਤੀ ਮੰਗਣ ਦੀ ਮੁਲਜ਼ਮ ਵਿਦਿਆਰਥਣ, ਉਸ ਦੇ ਦੋਸਤ ਸੰਜੇ ਸਿੰਘ, ਵਿਕਰਮ ਸਿੰਘ ਤੇ ਸਚਿਨ ਸੇਂਗਰ ਨੂੰ ਆਵਾਜ਼ ਦੀ ਸੈਂਪਿਲੰਗ ਲਈ ਲਖਨਊ, ਕਾਨੂੰਨੀ ਸਾਇੰਸ ਲੈਬ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਆਦੇਸ਼ ‘ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਕਦੋਂ ਤੇ ਕਿੰਨੇ ਸਮੇਂ ਲਈ ਰਿਮਾਂਡ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੇ ‘ਚ ਸਾਰੇ ਮੁਲਜ਼ਮਾਂ ਨੂੰ ਕਦੀ ਵੀ ਸੈਂਪਲ ਲਈ ਲੈਬ ਲਿਜਾਇਆ ਜਾ ਸਕਦਾ ਹੈ।