ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਪੰਜਾਬ ਦਾ ਨੌਜਵਾਨ ਗਾਇਕ ਚਮਕੌਰ ਖੱਟੜਾ ਆਪਣੇ ਸਿੰਗਲ ਟਰੈਕ ‘ਪੰਜਾਬ ਸਿਆਂ’ ਨਾਲ ਪੰਜਾਬੀ ਸਰੋਤਿਆਂ ਵਿਚ ਦਮਦਾਰ ਹਾਜ਼ਰੀ ਲਗਵਾਉਣ ਲਈ ਬਿਲਕੁੱਲ ਰੈਡੀ ਹੈ। ਜਿਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕਰਦਿਆਂ ਗਾਇਕ ਚਮਕੌਰ ਖੱਟੜਾ ਨੇ ਦੱਸਿਆ ਕਿ ਇਸ ਟਰੈਕ ਨੂੰ ਸੀ ਕੇ ਰਿਕਾਰਡਸ ਵਲੋਂ ਪੇਸ਼ ਕੀਤਾ ਜਾਵੇਗਾ। ਇਸ ਟਰੈਕ ਦੇ ਲੇਖਕ ਲਵੀ ਬੁਆਣੀ ਹਨ ਜਦ ਕਿ ਸੰਗੀਤ ਕਿੰਗ ਸਟੂਡੀਓ ਦਾ ਹੈ।
ਟਰੈਕ ਦਾ ਸ਼ਾਨਦਾਰ ਪੋਸਟਰ ਮਾਰਕ ਧਾਲੀਵਾਲ ਨੇ ਤਿਆਰ ਕੀਤਾ ਹੈ, ਜਦ ਕਿ ਇਸ ਦੇ ਨਿਰਦੇਸ਼ਕ ਡਾਇਰੈਕਟਰ ਡੀ ਵੀ ਹਨ। ਇਸ ਟਰੈਰ ਬਾਰੇ ਗਾਇਕ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਇਸ ਟਰੈਕ ਰਾਹੀਂ ਰੂਪਮਾਨ ਕੀਤਾ ਗਿਆ ਹੈ। ਜਿਸ ਦੇ ਬੋਲ ਕੁਝ ਇਸ ਤਰ•ਾਂ ਦੇ ਹਨ। ‘ਗੀਤ ਨਹੀਂਓ ਲੋਕੋ, ਇਹ ਤਾਂ ਦਾਸਤਾਂ ਪੰਜਾਬ ਦੀ, ਪੁੱਤਾਂ ਨੇ ਲਿਖੇ ਕਿੱਸੇ ਪਿਓ ਦੀ ਬਰਬਾਦੀ ਦੇ, ਪੀੜ•ੀਆਂ ਤੋਂ ਬੋਝ ਬਸ ਲਾਸ਼ਾਂ ਦੇ ਹੀ ਢੋਏ ਨੇ, ਅਸੀਂ ਕਦੋਂ ਮਾਣੇ ਦਿਨ ਖੁੱਲ• ਕੇ ਅਜ਼ਾਦੀ ਦੇ। ਆਸ ਹੈ ਕਿ ਚਮਕੌਰ ਖੱਟੜਾ ਦੇ ਇਸ ਟਰੈਕ ਨੂੰ ਪ੍ਰਵਾਨਗੀ ਮਿਲੇਗੀ।