“ਚਰਖਾ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਤ੍ਰਿੰਞਣਾ ਦੀ ਏ ਸ਼ਾਨ ਹੈ ਚਰਖਾ,
ਸੱਭਿਆਚਾਰ ਲਈ ਮਾਣ ਏ ਚਰਖਾ,
ਨਵੀ ਪੀੜ੍ਹੀ ਇਹਨੂੰ ਭੁੱਲਣ ਲੱਗੀ,
ਲੱਗਦਾ ਹੁਣ ਮਹਿਮਾਨ ਏ ਚਰਖਾ,
ਘੂਕੀ ਦੇ ਨਾਲ ਦਰਦ ਵੰਡਾਉਦਾ,
ਇਸਤੇ ਜਦ ਕੋਈ ਤੰਦ ਸੀ ਪਾਉਦਾ,
ਵਿੱਚ ਘਰਾਂ ਇਹ ਕਿੱਥੇ ਰੁਲ ਗਿਆ,
ਲੱਭੀਏ ਵੀ ਇਹ ਨਹੀ ਥਿਆਉਦਾ,
ਗੀਤਾ ਵਿੱਚ ਇਹ ਅਜੇ ਜਿਉਂਦਾ,
ਬੜੀ ਨਿਰਾਲੀ ਸ਼ਾਨ ਏ ਚਰਖਾ,
ਨਵੀ ਪੀੜ੍ਹੀ ਇਹਨੂੰ ਭੁੱਲਣ ਲੱਗੀ,
ਲੱਗਦਾ ਹੁਣ …………………….।
ਸੱਭਿਆਚਾਰ ਵਾਲੇ ਇਹਨੂੰ ਟੰਗੀ ਫਿਰਦੇ,
ਬੇ ਢੰਗਾਂ ਜਿਹਾ ਰੰਗੀ ਫਿਰਦੇ,
ਨਵੀ ਸੋਚ ਤੇ ਨਵੀ ਪਨੀਰੀ,
ਵੇਖੋ ਇਸਨੂੰ ਕੀ ਬਣਾਤਾ,
ਸਟੇਜਾ ਅੱਗੇ ਰੱਖ ਰੋਲਿਆ,
ਵੇਖਣ ਵਾਲੀ ਚੀਜ ਬਣਾ ਤਾ,
ਘਰ ਦੀ ਹੁੰਦਾ ਸ਼ਾਨ ਸੀ ਚਰਖਾ,
ਨਵੀ ਪੀੜ੍ਹੀ ਇਹਨੂੰ ਭੁੱਲਣ ਲੱਗੀ,
ਲੱਗਦਾ ਹੁਣ …………………….।
ਪਿਆਰ ਦੀਆ ਤੰਦਾ ਪਾਉਣ ਵਾਲੀਆ,
ਇਸਨੂੰ ਦੁੱਖ ਸੁਣਾਉਣ ਵਾਲੀਆ,
ਕੱਤਣ,ਕੱਢਣ, ਗਾਉਣ ਵਾਲੀਆ,
ਭੁੱਲੀਆ ਕੁੜੀਆ ਆਉਣ ਵਾਲੀਆ,
‘ਸੰਦੀਪ’ ਪਿੱਛੇ ਜੇ ਜਾ ਵੇਖੀਏ,
ਕੁੜੀਆ ਦੀ ਜਿੰਦ-ਜਾਨ ਸੀ ਚਰਖਾ,
ਨਵੀ ਪੀੜ੍ਹੀ ਇਹਨੂੰ ਭੁੱਲਣ ਲੱਗੀ,
ਲੱਗਦਾ ਹੁਣ …………………….।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017
Previous article“ਕੰਮ ਤੱਕ ਮਤਲਬ”
Next article‘ਕੈਸਾ ਜਮਾਨਾ ਆ ਰਿਹਾ’