ਚਮੜੀ ਦੇ ਰੋਗ ਅਤੇ ਲੱਛਣ ਅਤੇ ਘਰੇਲੂ ਇਲਾਜ,

(ਸਮਾਜ ਵੀਕਲੀ)

ਆਯੁਰਵੇਦ ਹੀ ਇੱਕ ਅਜਿਹੀ ਪੈਥੀ ਹੈ , ਜਿਸ ਵਿਚ ਚਮੜੀ ਦੇ ਸਾਰੇ ਰੋਗਾਂ ਦਾ ਜੜ੍ਹ ਤੋਂ ਇਲਾਜ ਸੰਭਵ ਹੈ ਚਮੜੀ ਦੇ ਰੋਗ ਜਿਵੇਂ ਕਿ ਸੋਰਾਇਸਿਸ, ਐਗਜ਼ੀਮਾ, ਫੰਗਲ ਅਤੇ ਛਪਾਕੀ ਰੋਗਾਂ ਆਯੂਰਵੈਦਿਕ ਨਾਲ ਖਤਮ ਕੀਤਾ ਜਾਦਾ ਹੈ, ਮਨੁੱਖ ਦੀ ਚਮੜੀ ਉਸ ਦੇ ਸਰੀਰ ਦਾ ਸਭ ਤੋਂ ਵਿਸ਼ਾਲ ਅਤੇ ਮਹੱਤਵਪੂਰਨ ਅੰਗ ਹੈ। ਜਿਸ ਦੇ ਅੰਦਰ ਨਾੜੀਆਂ, ਖੂਨ ਦੀਆਂ ਨਾੜਾਂ, ਗ੍ਰੰਥੀਆਂ, ਕੋਸ਼ਿਕਾਵਾਂ ਅਤੇ ਚਰਬੀ ਆਦਿ ਸਾਰੀਆਂ ਲੁਕੀਆਂ ਰਹਿੰਦੀਆਂ ਹਨ। ਇਹ ਸਰੀਰ ਨੂੰ ਢੱਕਣ ਵਾਲੀਆਂ ਵਾਟਰ ਪਰੂਫ ਅਤੇ ਗੈਸ ਪਰੂਫ ਪਰਤਾਂ ਹਨ, ਜੋ ਅੰਦਰੂਨੀ ਅੰਗਾਂ ਦੀ ਰੱਖਿਆ ਕਰਦੀਆਂ ਹਨ ਅਤੇ ਹਰ ਵੇਲੇ ਬਾਹਰੀ ਵਾਤਾਵਰਣ ਦੇ ਪ੍ਰਭਾਵ ਨੂੰ ਰੋਕਦੀਆਂ ਹਨ। ਚਮੜੀ ਸੂਰਜ ਦੀਆਂ ਤਿੱਖੀਆਂ ਕਿਰਨਾਂ ਤੋਂ ਸਰੀਰ ਦੀ ਰੱਖਿਆ ਕਰਦੀ ਹੈ।

ਸੂਰਜ ਦੀ ਗਰਮੀ ਰਾਹੀਂ ਸਰੀਰ ਦੇ ਅੰਦਰ ਵਿਟਾਮਿਨ ਡੀ ਦਾ ਨਿਰਮਾਣ ਚਮੜੀ ਰਾਹੀਂ ਹੁੰਦਾ ਹੈ। ਚਮੜੀ ਰੋਗਾਂ ਨਾਲ ਸਰੀਰ ਵਿਚ ਕਾਫੀ ਜਲਣ ਪੈਦਾ ਹੁੰਦੀ ਹੈ। ਚਮੜੀ ਦੀ ਜਲਣ ਨੂੰ ਡਾਰਮਾਡਿਰਿਸ ਕਿਹਾ ਜਾਂਦਾ ਹੈ। ਚਮੜੀ ਰੋਗਾਂ ਦੀ ਉਤਪਤੀ ਦਾ ਕਾਰਨ ਮੁੱਖ ਤੌਰ ‘ਤੇ ਸਰੀਰ ਅੰਦਰ ਜ਼ਹਿਰੀਲੇ ਪਦਾਰਥਾਂ ਦਾ ਜਮ੍ਹਾ ਹੋਣਾ ਹੈ। ਇਨ੍ਹਾਂ ਦੇ ਕਾਰਨ ਚਮੜੀ ਵਿਚ ਜਲਣ ਹੋਣ ਲੱਗਦੀ ਹੈ। ਇਸਦੇ ਨਾਲ ਹੀ ਚਮੜੀ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਲੱਗਦੀਆਂ ਹਨ ,
ਚਮੜੀ ਦੀ ਐਲਰਜ਼ੀ ਦੇ ਵੱਖ-ਵੱਖ ਰੋਗ

1. ਸੋਰਾਇਸਿਸ : ਇਸ ਰੋਗ ਵਿੱਚ ਚਮੜੀ ‘ਤੇ ਖਾਰਿਸ਼, ਸਿੱਕਰੀ ਵਰਗੇ ਫਲੇਕ ਉੱਤਰਨਾ, ਸਿਰ ਅਤੇ ਕੰਨਾਂ ‘ਤੇ ਫਲੇਕ ਉੱਤਰਨਾ, ਚਮੜੀ ਦਾ ਮੋਟਾ ਅਤੇ ਚਿੱਟਾ ਜਿਹਾ ਹੋ ਜਾਣਾ ਸੋਰਾਇਸਿਸ ਵਾਰ-ਵਾਰ ਹੋਣ ਵਾਲੀ ਇੱਕ ਬਿਮਾਰੀ ਹੈ, ਜੋ ਸਾਡੀ ਚਮੜੀ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ, ਚਮੜੀ ‘ਤੇ ਬਹੁਤ ਖਾਰਿਸ਼ ਹੁੰਦੀ ਹੈ ਤੇ ਨਾਲ ਹੀ ਜੇ ਚਮੜੀ ਜ਼ਿਆਦਾ ਖਰਾਬ ਹੋਵੇ ਤਾਂ ਚਮੜੀ ‘ਤੇ ਸੋਜ ਵੀ ਪੈ ਜਾਂਦੀ ਹੈ, ਕਈ ਵਾਰ ਚਮੜੀ ‘ਤੇ ਦਰਦ ਵੀ ਮਹਿਸੂਸ ਹੁੰਦਾ ਹੈ।

2. ਐਗਜ਼ੀਮਾ : ਇੱਹ ਇੱਕ ਕਿਸਮ ਦੀ ਚਮੜੀ ਦੀ ਲਾਗ ਹੁੰਦੀ ਹੈ ਚੰਬਲ ਚਮੜੀ ਦੀ ਲਾਗ ਦੀ ਇੱਕ ਕਿਸਮ ਹੈ, ਇਸ ਰੋਗ ਵਿਚ ਖਾਰਿਸ਼, ਲਾਲਗੀ, ਚਮੜੀ ‘ਚੋਂ ਪਾਣੀ ਰਿਸਣਾ ਆਦਿ ਲੱਛਣ ਪਾਏ ਜਾਂਦੇ ਹਨ ਇਹ ਬਗਲਾਂ ਅਤੇ ਪੱਟਾਂ ਦੇ ਅੰਦਰ ਪਸੀਨੇ ਵਾਲੀ ਥਾਂ ‘ਤੇ ਵਧਦੀ ਜਾਂਦੀ ਹੈ ਨਾਲ ਹੀ ਭੋਜਨ ਜਾਂ ਹਵਾ ਦੀ ਐਲਰਜੀ ਕਾਰਨ ਵੀ ਐਗਜ਼ੀਮਾ ਦੀ ਸ਼ਿਕਾਇਤ ਹੋ ਜਾਂਦੀ ਹੈ।

3. ਛਪਾਕੀ : ਇਸ ਰੋਗ ਵਿੱਚ ਸਰੀਰ ‘ਤੇ ਮੋਟੇ-ਮੋਟੇ ਲਾਲ ਧੱਫੜ ਵਾਰ-ਵਾਰ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੇ ਹਨ ਇਹ ਮੂੰਹ, ਲੱਤਾਂ ਅਤੇ ਬਾਹਵਾਂ ‘ਤੇ ਜ਼ਿਆਦਾ ਦੇਖੀ ਜਾਂਦੀ ਹੈ।

4. ਫੰਗਲ ਰੋਗ: ਇਸ ਰੋਗ ਵਿਚ ਬਹੁਤ ਖਾਰਿਸ਼ ਹੁੰਦੀ ਹੈ, ਸਾਰੇ ਸਰੀਰ ‘ਤੇ ਹਲਕੇ ਭੂਰੇ ਜਾਂ ਸਫੈਦ ਦਾਗ ਦਿਸਦੇ ਹਨ ਰਾਤ ਨੂੰ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਅਤੇ ਪੂਰੇ ਪਿੰਡੇ ‘ਤੇ ਹੁੰਦੀ ਹੈ , ਜਿਸ ਵਿਚ ਤਣੇ, ਗਰਦਨ, ਬਾਂਹ ਅਤੇ ਲੱਤਾਂ ਸ਼ਾਮਲ ਹੋ ਸਕਦੀਆਂ ਹਨ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋ ਕਰਕ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਛੁਟਾਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆ ਬਾਰੇ…

1. ਚਮੜੀ ਦਾ ਰੋਗ ਹੋਵੇ ਤਾਂ ਪਿੰਡੇ ‘ਤੇ ਦਹੀਂ ਵਿੱਚ ਸਰੋਂ੍ਹ ਦਾ ਤੇਲ ਮਿਲਾ ਕੇ ਨਹਾਉਣ ਤੋਂ ਪਹਿਲਾਂ ਲਗਾਓ ਇਹ ਹਫ਼ਤੇ ਵਿਚ ਦੋ ਵਾਰ ਜ਼ਰੂਰ ਕਰੋ।

2. ਦਹੀਂ ਵਿਚ ਨਿੰਬੂ ਨਿਚੋੜ ਕੇ ਸਿਰ ‘ਤੇ ਲਗਾਓ।

3. ਨਹਾਉਣ ਤੋਂ ਬਾਅਦ ਪਿੰਡੇ ‘ਤੇ ਨਾਰੀਅਲ ਦਾ ਤੇਲ ਜ਼ਰੂਰ ਲਗਾਓ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਦਾਨ