ਮੁੱਲਾਂਪੁਰ- ਇਥੋਂ ਨੇੜਲੇ ਪਿੰਡ ਝਾਂਡੇ ਵਿਖੇ ਇਕ ਕਿਸਾਨ ਦੇ ਘਰੋਂ ਚੋਰਾਂ ਨੇ ਉਸ ਸਮੇਂ ਚੋਰੀ ਕਰ ਲਈ ਜਦੋਂ ਘਰ ਵਿੱਚ ਰਹਿੰਦੇ ਪਤੀ ਪਤਨੀ ਘਰ ਤੋਂ ਬਾਹਰ ਸਨ। ਘਰ ਦੇ ਮਾਲਕ ਸੁਰਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਝਾਂਡੇ ਨੇ ਦੱਸਿਆ ਕਿ ਉਹ ਆਪਣੇ ਪਲਾਟ ਵਿੱਚ ਕੰਮ ਕਰ ਰਹੇ ਮਿਸਤਰੀਆਂ ਕੋਲ ਗਿਆ ਸੀ ਅਤੇ ਉਸ ਦੀ ਪਤਨੀ ਬਾਜ਼ਾਰ ਸਮਾਨ ਖਰੀਦਣ ਗਈ ਹੋਈ ਸੀ ਕੁਝ ਸਮੇਂ ਬਾਅਦ ਜਦੋਂ ਉਹ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਜਿਸਦੀ ਸੁੂਚਨਾ ਉਸ ਨੇ ਤੁਰੰਤ ਪੁਲੀਸ ਨੂੰ ਦਿੱਤੀ। ਪੜਤਾਲ ਦੌਰਾਨ ਪਤਾ ਚੱਲਿਆ ਕਿ ਕਰੀਬ 24-25 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਇਕ ਐੱਲ.ਸੀ.ਡੀ. ਵੀ ਗਾਇਬ ਸੀ। ਪੁਲੀਸ ਨੇ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
INDIA ਘਰ ’ਚੋਂ 25 ਤੋਲੇ ਸੋਨਾ ਤੇ ਡੇਢ ਲੱਖ ਦੀ ਨਕਦੀ ਚੋਰੀ