ਘਰ

ਸੋਨੂੰ ਮੰਗਲੀ

(ਸਮਾਜ ਵੀਕਲੀ)

ਤੇਰੇ ਦਰ ਤੋਂ ਬਿਨਾਂ ਦਸ ਹੁਣ ਜਾਵਾਂ ਕਿਥੇ
ਜਿੰਨਾਂ ਕੋਲ਼ ਘਰ ਸੀ ਉਹ ਤਾਂ ਘਰਾਂ ਨੂੰ ਪਰਤ ਗਏ
ਜਿਥੇ ਜਾਏਂਗਾ ਤੇਰੇ ਨਾਲ਼ ਨਾਲ਼ ਜਾਂਵਾਂਗੇ
ਕੋਈ ਫਿਕਰ ਨੀ ਸੁਰਗ ਗਏ ਜਾਂ ਨਰਕ ਗਏ
ਜੇ ਸਾਗਰ ਹੋ ਗਿਓਂ , ਨਾ , ਭੁੱਲ ਜਵੀਂ ਕਤਰੇ ਉਹੋ
ਤੇਰੀ ਹੋਂਦ ਲਈ  ਖੁੱਦ ਜੋ ਸਮਾ , ਵਿੱਚ ਧਰਤ ਗਏ
ਕਈ ਯਾਰੀ ਤੋਂ ਕੁਰਬਾਨ , ਰੁਤਬੇ ਕਰ ਗਏ
ਕਈ ਰੁਤਬਿਆਂ ਲਈ ਯਾਰੀਆਂ ਨੂੰ ਵਰਤ ਗਏ
ਮੁਹੱਬਤ ,ਮੋਹ ਤੇ ਇਤਬਾਰ ਜਿਸ ਘਰ ਨਾ ਰਿਹਾ
ਸਲਾਮਤ ਨਾ ਰਹੇ , ਉਹ ਘਰ ਜਮੀਂ ਵਿੱਚ ਗਰਕ ਗਏ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ 
ਲੁਧਿਆਣਾ
ਫੋਨ 8194958011
Previous articleਲੋਕਾਂ ਵਿੱਚ ਬੱਲੇ ਬੱਲੇ
Next articleਨਜ਼ਰੀਆ