(ਸਮਾਜ ਵੀਕਲੀ)
ਤੂੰ ਜਾਣੀ ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ ਜਾਣੀ ਆ ਮਾਰੇ ਨੀ
ਦਸ ਖਾਂ ਤੈਨੂੰ ਤਰਸ ਨਾ ਆਵੇ
ਕਿਉ ਹੋ ਗਈ ਐਨੀ ਨਿਰਦਈ ਏ ,
ਦੇਸ਼ ਦੀ ਰੱਖਿਆ ਕਰਨ ਲਈ
ਆਖਰ ਤੂੰ ਜਿੰਮੇਵਾਰੀ ਲਈ ਏ ,
ਜੰਗਾਂ ਜਿੱਤਦੇ ਜੋਂ ਜਿੰਦਗੀ ਤੋਂ ਹਾਰੇ ਨੀ
ਤੂੰ ਜਾਣੀ ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ ਜਾਣੀ ਆ ਮਾਰੇ ਨੀ ।।
ਕਰ ਮਿਹਨਤ ਜੋਂ ਸਭ ਦਾ ਢਿੱਡ ਭਰਦੇ
ਹੁਣ ਕਿਉ ਉਹ ਅੱਤਵਾਦੀ ਬਣ ਗਏ ,
ਆ ਤੇਰੇ ਨਾਲ ਜੋ ਦੇਸ਼ ਦੇ ਗਦਾਰ ਰਹਿੰਦੇ
ਹੁਣ ਉਹ ਸੱਚੇ ਤੇ ਸੱਤਵਾਦੀ ਬਣ ਗਏ ,
ਵੇਚ ਦੇਸ਼, ਖੁਦ ਜੇਬ ਭਰ ਲਏ ਸਾਰੇ ਨੀ
ਤੂੰ ਜਾਣੀ ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ ਜਾਣੀ ਆ ਮਾਰੇ ਨੀ ।।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211