(ਸਮਾਜ ਵੀਕਲੀ)
ਦਿਲਦਾਰ ਦੀ ਗੱਲ ਕਰਾਂ ਕਿ
ਸਮਾਜਿਕ ਸਰੋਕਾਰ ਦੀ ਗੱਲ ਕਰਾਂ?
ਆਪਣੀ ਜਿੱਤ ਦੀ ਗੱਲ ਕਰਾਂ ਕਿ
ਆਪਣੀ ਹਾਰ ਦੀ ਗੱਲ ਕਰਾਂ?
ਇਨਕਾਰ ਦੀ ਗੱਲ ਕਰਾਂ ਕਿ
ਉਹਦੇ ਇਕਰਾਰ ਦੀ ਗੱਲ ਕਰਾਂ?
ਦੁਸ਼ਮਣ ਦੀ ਗੱਲ ਕਰਾਂ ਕਿ
ਮੈਂ ਯਾਰ ਦੀ ਗੱਲ ਕਰਾਂ?
ਮਿਲੇ ਧੋਖੇ ਦੀ ਗੱਲ ਕਰਾਂ ਕਿ
ਏਤਬਾਰ ਦੀ ਗੱਲ ਕਰਾਂ?
ਕਿਸੇ ਘਟਨਾ ਦੀ ਗੱਲ ਕਰਾਂ ਕਿ
ਉਹਦੇ ਸਾਰ ਦੀ ਗੱਲ ਕਰਾਂ?
ਪਿੰਡ ਦੀ ਗੱਲ ਕਰਾਂ ਕਿ
ਸਾਰੇ ਸੰਸਾਰ ਦੀ ਗੱਲ ਕਰਾਂ?
ਸਮਾਜ ਦੀ ਗੱਲ ਕਰਾਂ ਕਿ
ਪਰਿਵਾਰ ਦੀ ਗੱਲ ਕਰਾਂ?
ਬਿਜਲੀ ਚਮਕੀ ਆਕਾਸ਼ਵਾਣੀ ਹੋਈ
ਕਿ
ਸਭ ਨਾਲ ਪਿਆਰ ਦੀ ਗੱਲ ਕਰਾਂ।
ਦਿਨੇਸ਼ ਨੰਦੀ
9417458831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly