ਵਾਸ਼ਿੰਗਟਨ– ਦੁਨੀਆ ਭਰ ਵਿਚ ਆਪਣੀ ਕਾਰਜ ਕੁਸ਼ਲਤਾ ਲਈ ਜਾਣਿਆ ਜਾਂਦਾ ਅਮਰੀਕੀ ਸਿਹਤ ਢਾਂਚਾ ਕਰੋਨਾਵਾਇਰਸ ਕਾਰਨ ਗੰਭੀਰ ਸੰਕਟ ਵਿਚ ਉਲਝ ਗਿਆ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਰੋਗੀਆਂ ਦੀ ਫੌਰੀ ਸਾਂਭ-ਸੰਭਾਲ ਦੀ ਲੋੜ ਪਵੇਗੀ। ਇਸ ਦੇ ਮੱਦੇਨਜ਼ਰ ਫੁਟਬਾਲ ਮੈਦਾਨਾਂ, ਸੰਮੇਲਨ ਕੇਂਦਰਾਂ ਤੇ ਘੁੜਦੌੜ ਦੇ ਮੈਦਾਨਾਂ ਨੂੰ ਆਰਜ਼ੀ ਹਸਪਤਾਲ ਕੇਂਦਰਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਸ ਖ਼ਤਰਨਾਕ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਕੋਲ ਮੌਜੂਦ ਸਾਰੇ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਸੇਵਾਮੁਕਤ ਸਿਹਤ ਕਰਮੀਆਂ ਤੋਂ ਮਦਦ ਮੰਗੀ ਹੈ। ਸੈਨਾ ਦੀ ਇੰਜਨੀਅਰ ਕੋਰ ਪੂਰੇ ਦੇਸ਼ ਵਿਚ ਜੰਗੀ ਪੱਧਰ ’ਤੇ ਆਰਜ਼ੀ ਹਸਪਤਾਲ ਬਣਾ ਰਹੀ ਹੈ। ਬਿਹਤਰੀਨ ਸਿਹਤ ਸੇਵਾਵਾਂ ਲਈ ਦੁਨੀਆ ਭਰ ਵਿਚ ਮਸ਼ਹੂਰ ਨਿਊਯਾਰਕ ਗਹਿਰੇ ਸੰਕਟ ਵਿਚ ਘਿਰ ਗਿਆ ਹੈ। ਸਿਹਤ ਅਧਿਕਾਰੀਆਂ ਨੂੰ ਡਰ ਹੈ ਕਿ ਜੰਗਲ ਦੀ ਅੱਗ ਵਾਂਗ ਫ਼ੈਲ ਰਹੇ ਕਰੋਨਾਵਾਇਰਸ ਨਾਲ ਪੂਰੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਅਜਿਹੀ ਹੀ ਸਥਿਤੀ ਬਣ ਸਕਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲੱਖਾਂ ਕੇਸਾਂ ਵਿਚੋਂ ਹਜ਼ਾਰਾਂ ਨੂੰ ਫੌਰੀ ਦੇਖਭਾਲ ਤੇ ਆਈਸੀਯੂ ਦੀ ਲੋੜ ਪਵੇਗੀ।
HOME ਗੰਭੀਰ ਸੰਕਟ ’ਚ ਘਿਰਿਆ ਅਮਰੀਕਾ ਦਾ ਵਿਸ਼ਵ ਪ੍ਰਸਿੱਧ ਸਿਹਤ ਪ੍ਰਬੰਧ