(ਸਮਾਜ ਵੀਕਲੀ)
ਗੜਗੱਜ ਹੋਵੇ ਅੰਦਰ ਡਾਹੀ ਪਲਕੀ,
ਮੀਂਹ ਚੋਵੇ ਜਿਵੇਂ ਛੱਤ ਹੀ ਹੋਵੇ ਪਲਟੀ,
ਫਸਲਾਂ ਨੁਕਸਾਨੇ ਕੁਦਰਤ ਫਿਰਦੀ ਹਰਖੀ,
ਮੋਸਮ ਦਿਖਾਵੇ ਵਿਵਹਾਰ ‘ਚ ਹਲਕੀ ਤਲਖੀ,
ਅਦਲ ਝਾਕ ਵਿੱਚ ਬੁੱਢੜਾ ਹੋਇਆ,
ਹੋ ਕਰੀਬ ਗਰੀਬ ਦੁਖੜਾ ਰੋਇਆ,
ਬੱਦਲ ਬਦਲ ਗਏ ਆਫ਼ਤ ਦੇ ਵਿੱਚ,
ਸਿਰ ‘ਤੇ ਸਿਰ ਦਾ ਸਹਾਰਾ ਢੋਹਿਆ,
ਪੱਠਿਆਂ ਦੀ ਪੰਡ ਸਿਰ ‘ਤੇ ਗਿੱਲੀ,
ਨਾ ਸਿਰੜੀ ਔਰਤ ਘਬਰਾਈ,
ਉਤੰਗ ਦੇ ਉਤੇ ਨਿਗ੍ਹਾ ਤਾਣਕੇ ,
ਰਾਹਾਂ ਵਿੱਚੋਂ ਲੰਘਦੇ ਰਾਹੀ,
ਫਿਰ ਮਜ਼ਦੂਰੀ ਮਰਗੀ ਅੱਜ ਦੀ,
ਨਿਆਣੇ ਭੁੱਖਣ ਚਿਰ ਰੋਂਦੇ,
ਦੌਲਤਮੰਦ ਲੲੀ ਮੌਸਮ ਸੁਹਾਣਾ,
ਨਿੱਘ ਮਾਣ ਅਰਾਮ ਨਾਲ ਸੋਂਦੇ,
ਇਤਲਾਹ ਨੈਂਟ ਅਗਾਂਹ ਹੀ ਦੇਵੇ,
ਅਗਲੇ ਦਿਨ ਵੀ ਵਿੱਚ ਆਫ਼ਤ,
ਦੇਖੋ-ਦੇਖ ਬਸ ਦੇਖੋ ਜੋਬਨ,
ਇੰਤਜ਼ਾਮ ਹੋਵਣ ਕਿਸ ਬਾਬਤ,
ਦੇਖੋ-ਦੇਖ ਬਸ ਦੇਖੋ ਜੋਬਨ,
ਇੰਤਜ਼ਾਮ ਹੋਵਣ ਕਿਸ ਬਾਬਤ।
ਜੋਬਨ ਖਹਿਰਾ
8872902023
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly