ਗਜ਼ਲ

(ਸਮਾਜ ਵੀਕਲੀ)

ਗੁਰੂ ਘਰਾਂ ‘ਚੋਂ ਗੋਲਕ ਚੁੱਕਣੀ ਪੈਣੀ ਹੈ।
ਤਾਂ ਫਿਰ ਜਾ ਕੇ ਸਿੱਖੀ ਵੱਧਣੀ ਫੁੱਲਣੀ ਹੈ।

ਬਾਬੇ ਨੇ ਕਦ ਇਹ ਗੱਲ ਸੋਚੀ ਹੋਣੀ ਏ,
ਮੇਰਿਆਂ ਨੇ ਹੀ ਮੇਰੀ ਸਿੱਖਿਆ ਭੁੱਲਣੀ ਹੈ।

ਚੌਧਰ ਦੀ ਭੁੱਖ ਰਹਿਣੀ ਜਦ ਤਕ ਚੌਧਰੀਓ,
ਗੁਰ ਹਾਲਾਂ ਵਿੱਚ ਡਾਂਗ ਇਵੇਂ ਹੀ ਚੱਲਣੀ ਹੈ।

ਗੁਰੂ ਘਰਾਂ ‘ਤੇ ਕਬਜ਼ਾ ਫੇਰ ਮਸੰਦਾਂ ਦਾ,
ਇਸੇ ਲਈ ਹੀ ਪਵੇ ਨਮੋਸ਼ੀ ਝੱਲਣੀ ਹੈ।

ਦਾਗ ਲਗਾਉਂਦੇ ਫਿਰਦੇ ਇੱਜ਼ਤੀ ਬਾਣੇ ਨੂੰ,
ਮੱਤ ਇਹਨਾਂ ਨੂੰ ਸ਼ਾਇਦ ਕਦੀ ਨ ਆਉਣੀ ਹੈ।

ਇੱਕ ਦੂਜੇ ਦੀ ਪੱਗ ਉਛਾਲੀ ਬੇ ਸ਼ਰਮਾਂ,
ਕੌਮੀ ਸੀਨਾ ਅੱਜ ਫਿਰ ਹੋਇਆ ਛੱਲਣੀ ਹੈ।

ਘੰਡੀ ਨਾ ਜੇ ਨੱਪੀ ਇਹਨਾਂ ਕੁੱਕੜਾਂ ਦੀ,
‘ਬੋਪਾਰਾਏ’ ਐਦਾਂ ਹੀ ਖੇਹ ਉੱਡਣੀ ਹੈ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਬਚਾਈਏ
Next articleਦੇਹੀ ਜਾਤਿ ਨ ਆਗੈ ਜਾਏ